ਵਾਸ਼ਿੰਗਟਨ, 10 ਜਨਵਰੀ, (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਸਾਬਕਾ ਚੋਣ ਇੰਚਾਰਜ ਪੌਲ ਮੈਨਫੋਰਟ ਨੇ ਕੋਰਟ ਵਿਚ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਨੇ 2016 ਦੇ ਰਾਸ਼ਟਰਪਤੀ ਚੋਣ ਦੌਰਾਨ ਪੋਲਿੰਗ ਡਾਟਾ ਖੁਫ਼ੀਆ ਵਿਭਾਗ ਨਾਲ ਜੁੜੇ Îਇੱਕ ਰੂਸੀ ਨੂੰ ਮੁਹੱਈਆ ਕਰਾਇਆ ਸੀ। ਇਸ  ਨੂੰ ਸਵੀਕਾਰਨ ਤੋਂ ਬਾਅਦ ਰਾਸ਼ਟਰਪਤੀ ਚੋਣ ਵਿਚ ਰੂਸ ਦੇ ਦਖ਼ਲ ਮਾਮਲੇ ਵਿਚ ਟਰੰਪ ਦੀ ਮੁਸ਼ਕਲਾਂ ਵਧ ਸਕਦੀਆਂ ਹਨ। ਇਸ ਮਾਮਲੇ ਦੀ ਵਿਸ਼ੇਸ਼ ਵਕੀਲ ਰਾਬਰਟ ਮੂਲਰ ਜਾਂਚ ਕਰ ਰਹੇ ਹਨ। ਉਹ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਚੋਣ ਵਿਚ ਟਰੰਪ ਦੀ  ਚੋਣ ਪ੍ਰਚਾਰ ਟੀਮ ਦੀ ਰੂਸ ਨਾਲ ਕੋਈ ਗੰਢਤੁਪ ਸੀ ਜਾਂ ਨਹੀਂ। 
ਅਮਰੀਕਾ ਵਿਚ 2016 ਵਿਚ ਹੋਈ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਦੇ ਪ੍ਰਚਾਰ ਮੁਹਿੰਮ ਦੇ ਇੰਚਾਰਜ ਰਹੇ ਮੈਨਫੋਰਟ ਨੇ ਵੀ ਮੰਗਲਵਾਰ ਨੂੰ ਸੁਣਵਾਈ ਦੌਰਾਨ ਮੂਲਰ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਨੇ ਕੋਂਸਟੇਟਿਨ ਕਿਲਿਮਨਿਕ ਦੇ ਨਾਲ ਸਬੰਧਾਂ ਦੇ ਬਾਰੇ ਵਿਚ ਝੂਠ ਬੋਲਿਆ ਸੀ। ਮੈਨਫੋਰਟ ਦੀ ਕਾਨੂੰਨੀ ਟੀਮ ਨੇ ਇਹ ਦਲੀਲ ਦਿੱਤੀ ਕਿ ਉਨ੍ਹਾਂ ਦੇ ਮੁਵਕਿਲ ਟਰੰਪ ਦੇ ਚੋਣ ਪ੍ਰਚਾਰ ਵਿਚ ਕਾਫੀ ਰੁੱਝੇ ਹੋਏ ਸੀ ਅਤੇ ਹਰ ਗੱਲ ਯਾਦ ਨਹਂੀਂ ਰੱਖੀ ਜਾ ਸਕਦੀ। 69 ਸਾਲਾ ਮੈਨਫੋਰਟ, ਮੂਲਰ ਦੁਆਰਾ ਲਾਏ ਗਏ ਇੱਕ ਹੋਰ ਮਾਮਲੇ ਵਿਚ ਦੋਸ਼ੀ ਕਰਾਰ ਹੋ ਚੁੱਕੇ ਹਨ।  ਉਨ੍ਹਾਂ ਨੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਯੂਕਰੇਨ ਵਿਚ ਅਪਣੇ ਨਾਂ ਨਾਲ ਜੁੜੇ ਵਿੱਤੀ  ਅਪਰਾਧ ਵਿਚ ਅਪਣਾ ਜੁਰਮ ਵੀ ਕਬੂਲ ਲਿਆ ਹੈ। 

ਹੋਰ ਖਬਰਾਂ »