ਜਲੰਧਰ, 11 ਜਨਵਰੀ, (ਹ.ਬ.) : ਲੱਦੇਵਾਲੀ ਨਾਲ ਲੱਗਦੇ ਗੁਲਮਰਗ ਐਵਨਿਊ ਵਿਚ ਚੋਰ ਦਿਨ ਦਿਹਾੜੇ ਪਟਵਾਰੀ ਕਸ਼ਮੀਰੀ ਲਾਲ ਦੇ ਘਰ ਤੋਂ 900 ਕੈਨੇਡੀਅਨ ਡਾਲਰ, ਕਰੀਬ 90 ਹਜ਼ਾਰ ਦੀ ਇੰਡੀਅਨ ਕਰੰਸੀ, ਕੈਨੇਡਾ ਤੋਂ ਆਏ ਕੀਮਤੀ ਕੱਪੜੇ ਅਤੇ ਸੋਨੇ ਦੇ ਗਹਿਣੇ ਲੈ ਗਏ। ਚੋਰੀ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਦੇ ਸਮੇਂ ਵਿਚ ਹੋਈ ਹੈ। ਰਾਮਾ ਮੰਡੀ ਦੇ ਐਸਐਚਓ ਜੀਵਨ ਸਿੰਘ ਨੇ ਕਿਹਾਕਿ ਪੁਲਿਸ ਖੇਤਰ ਵਿਚ ਲੱਗੇ ਸੀਸੀਟੀਵੀ ਕੈਮਰੇ  ਖੰਗਾਲ ਰਹੀ ਹੈ। ਕਸ਼ਮੀਰੀ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਕੈਨੇਡਾ ਵਿਚ ਹਨ। ਘਰ ਵਿਚ ਉਹ ਅਤੇ ਉਨ੍ਹਾਂ ਦੀ ਪਤਨੀ ਰਹਿੰਦੀ ਹੈ। ਉਹ ਸਵੇਰੇ ਪਹਿਲਾਂ ਤਹਿਸੀਲ ਵਿਚ ਡਿਊਟੀ 'ਤੇ ਆਏ। ਦੁਪਹਿਰ ਪਤਨੀ ਨੂੰ ਖੁਰਲਾ ਕਿੰਗਰਾ ਵਿਚ ਮਾਮਾ ਦੇ ਪੋਤੇ ਦੀ ਲੋਹੜੀ ਦੇ ਫੰਕਸ਼ਨ ਵਿਚ ਛੱਡ ਕੇ ਮਹਿਤਪੁਰ ਖੇਤਰ ਵਿਚ ਸਰਕਾਰੀ ਕੰਮਕਾਜ ਲਈ ਚਲੇ ਗਏ। ਸ਼ਾਮ ਕਰੀਬ ਸਾਢੇ ਪੰਜ ਵਜੇ ਗੁਆਂਢੀ ਦੀ ਕਾਲ ਆਈ ਕਿ ਉਨ੍ਹਾਂ ਦੇ ਘਰ ਵਿਚ ਚੋਰੀ ਹੋ ਗਈ ਹੈ। ਚੋਰ ਵਿਦੇਸ਼ ਵਿਚ ਰਹਿੰਦੇ ਗੁਆਂਢੀ ਦੀ ਛੱਤ ਦੇ ਰਸਤੇ ਉਨ੍ਹਾਂ ਦੇ ਘਰ ਵਿਚ ਵੜੇ।

ਹੋਰ ਖਬਰਾਂ »