ਮਹਿਲ ਕਲਾਂ, 11 ਜਨਵਰੀ, (ਹ.ਬ.) : ਇੱਥੋਂ ਨੇੜਲੇ ਪਿੰਡ ਮਹਿਲ  ਖੁਰਦ ਦੇ ਕਿਸਾਨ ਪਰਿਵਾਰ ਨਾਲ ਸਬੰਧਤ ਨੌਜਵਾਨ ਬੱਬੂ ਹੈਰੀ (26) ਪੁੱਤਰ ਰਣਧੀਰ ਸਿੰਘ ਦੀ ਕੈਨੇਡਾ ਦੇ ਐਬਟਸਫੋਰਡ ਵਿਚ ਭੇਤਭਰੀ ਹਾਲਤ ਵਿਚ ਮੌਤ ਹੋ ਗਈ। ਬੱਬੂ ਪਿਛਲੇ ਸਾਲ ਹੀ ਕੈਨੇਡਾ ਗਿਆ ਸੀ। ਉਸ ਦਾ  ਵੱਡਾ ਭਰਾ ਜੱਸੂ ਹੈਰੀ ਵੀ ਕੈਨੇਡਾ ਵਿਚ ਹੀ ਸੀ, ਉਹ 8 ਜਨਵਰੀ ਨੂੰ ਭਾਰਤ ਆਉਣ ਲਈ ਰਵਾਨਾ ਹੋਇਆ ਸੀ ਕਿ ਪਿੱਛੋਂ ਉਸ ਦੇ ਛੋਟੇ ਭਰਾ ਦੀ ਮੌਤ ਬਾਰੇ ਜਾਣਕਾਰੀ ਮਿਲੀ। ਪਰਿਵਾਰ ਦੇ ਨੇੜਲੇ ਵਿਅਕਤੀਆਂ ਨੇ  ਦੱਸਿਆ ਕਿ ਬੱਬੂ ਹੈਰੀ ਦੀ ਮੌਤ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। 
 

ਹੋਰ ਖਬਰਾਂ »