ਵਾਸ਼ਿੰਗਟਨ, 11 ਜਨਵਰੀ, (ਹ.ਬ.) : ਅਮਰੀਕੀ  ਸੈਨੇਟ ਵਿਚ ਜਗ੍ਹਾ ਬਣਾਉਣ ਵਾਲੀ ਭਾਰਤੀ ਮੂਲ ਦੀ  ਪਹਿਲੀ ਅਮਰੀਕੀ ਨਾਗਰਿਕ ਕਮਲਾ ਹੈਰਿਸ ਨੇ ਕਿਹਾ ਕਿ ਉਹ 2020 ਵਿਚ ਰਾਸ਼ਟਰਪਤੀ ਚੋਣ ਲੜਨ 'ਤੇ ਛੇਤੀ ਫ਼ੈਸਲਾ ਲਵੇਗੀ। ਕੈਲੀਫੋਰਨੀਆ ਤੋਂ ਡੈਮੋਕਰੇਟ ਸੈਨੇਟਰ ਹੈਰਿਸ ਨੇ ਕਿਹਾ, ਮੇਰਾ ਮੰਨਣਾ ਹੈ ਕਿ ਅਮਰੀਕੀ ਲੋਕ ਦੇਸ਼ ਦੇ ਸਰਬਉਚ ਅਹੁਦੇ 'ਤੇ Îਇੱਕ ਮਹਿਲਾ ਨੂੰ ਦੇਖਣ ਲਈ ਤਿਆਰ ਹਨ। 
ਦੱਸਦੇ ਚਲੀਏ ਕਿ ਸਾਲ 2010 ਵਿਚ ਜਦ ਹੈਰਿਸ ਕੈਲੋਫੋਰਨੀਆ ਦੇ ਅਟਾਰਨੀ ਜਨਰਲ ਅਹੁਦੇ ਦੀ ਦੌੜ ਵਿਚ ਸ਼ਾਮਲ ਹੋਈ ਸੀ ਤਾਂ ਉਨ੍ਹਾਂ 'ਮਹਿਲਾ ਓਬਾਮਾ' ਕਿਹਾ ਗਿਆ ਸੀ। ਉਨ੍ਹਾਂ ਨੇ ਵਾਸ਼ਿੰਗਟਨ ਵਿਚ ਬੁਧਵਾਰ ਦੀ ਰਾਤ ਨੂੰ ਦਰਸ਼ਕਾਂ ਦੇ ਸਾਹਮਣੇ ਬਚਪਨ ਦੀ ਇੱਕ ਕਹਾਣੀ ਸਾਂਝਾ ਕੀਤੀ। ਉਨ੍ਹਾਂ ਦੱਸਿਅ ਕਿ ਜਦ ਉਹ ਕੈਲੀਫੋਰਨੀਆ ਦੇ ਓਕਲੈਂਡ ਵਿਚ ਰਹਿ ਰਹੀ ਸੀ ਤਾਂ ਉਨ੍ਹਾਂ ਦੀ ਮਾਂ ਨੇ ਚਿਤਾਵਨੀ ਦਿੱਤੀ ਸੀ ਕਿ ਉਹ ਪਾਰਕ ਵਿਚ ਜ਼ਿਆਦਾ ਦੂਰ ਤੱਕ ਨਾ ਜਾਵੇ।
ਪ੍ਰੰਤੂ ਪਿਤਾ ਦਾ ਦੂਜਾ ਹੀ ਨਜ਼ਰੀਆ ਸੀ। ਉਨ੍ਹਾਂ ਨੇ ਕਮਲਾ ਹੈਰਿਸ ਨੂੰ ਕਿਹਾ ਸੀ ਜਿੱਥੇ ਤੱਕ ਚਾਹੋ, ਉਥੇ ਤੱਕ ਦੌੜੋ। Îਨਿਡਰ ਬਣੋ ਅਤੇ ਦੌੜੋ। ਇਸ ਕਹਾਣੀ ਨੂੰ ਸਾਂਝਾ ਕਰਨ ਤੋਂ ਬਾਅਦ ਲੋਕ ਕਿਆਸ ਲਗਾ ਰਹੇ ਹਨ ਕਿ ਪਿਤਾ ਦੀ ਸਲਾਹ ਨੂੰ ਮੰਨਦੇ ਹੋਏ ਕੈਲੀਫੋਰਨੀਆ ਦੀ ਸੈਨੇਟਰ ਸਾਲ 2020 ਵਿਚ ਹੋਣ ਵਾਲੀ ਰਾਸ਼ਰਪਤੀ ਅਹੁਦੇ ਦੀ ਚੋਣ ਵਿਚ ਖੜ੍ਹੀ ਹੋ ਸਕਦੀ ਹੈ।  ਸੀਐਨਐਨ ਨੂੰ ਦਿੱਤੀ ਇੰਟਰਵਿਊ ਵਿਚ ਹੈਰਿਸ ਨੇ ਕਿਹਾ ਕਿ ਮੈਂ ਇਸ 'ਤੇ ਛੇਤੀ ਹੀ ਫ਼ੈਸਲਾ ਲਵਾਂਗੀ। ਕੈਲੀਫੋਰਨੀਆ ਤੋਂ ਸੈਨੇਟਰ ਹੈਰਿਸ ਨੇ Îਇੱਕ ਕਿਤਾਬ ਲਾਂਚ ਕੀਤੀ ਹੈ। ਇਸ ਕਿਤਾਬ ਦੇ ਪ੍ਰਚਾਰ ਦੇ ਤਹਿਤ ਉਨ੍ਹਾਂ ਨੇ Îਇੰਟਰਵਿਊ ਵਿਚ ਇਹ ਗੱਲ ਕਹੀ। ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਦਾ ਫ਼ੈਸੋਲਾ ਛੇਤੀ ਲਵੇਗੀ।

ਹੋਰ ਖਬਰਾਂ »