ਵਾਸ਼ਿੰਗਟਨ, 12 ਜਨਵਰੀ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਭਰੋਸੇ ਵਿਚ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਛੇਤੀ ਹੀ ਇਸ ਵਿਚ ਬਦਲਾਅ ਲਿਆਵੇਗਾ। ਇਸ ਨਵੇਂ ਫੇਰਬਦਲ ਵਿਚ ਜਿੱਥੇ ਉਨ੍ਹਾਂ ਇੱਥੇ ਰਹਿਣ ਵਿਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਵੇਗੀ ਉਥੇ ਹੀ ਉਨ੍ਹਾਂ ਦੀ ਨਗਾਰਿਕਤਾ ਦਾ ਸੰਭਾਵਤ ਰਸਤਾ ਵੀ ਖੁੱਲ੍ਹੇਗਾ। ਟਰੰਪ ਨੇ ਟਵੀਟ ਵਿਚ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਐਚ-1ਬੀ ਵੀਜ਼ਾ ਨੀਤੀਆਂ ਵਿਚ ਫੇਰਬਦਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਵਿਚ ਅਮਰੀਕਾ ਵਿਚ ਕਰੀਅਰ ਵਿਕਲਪ ਚੁਣਨ ਲਈ ਹੁਨਮਰਮੰਦ ਲੋਕਾਂ ਨੂੰ ਪ੍ਰੋਤਸਾਹਨ ਮਿਲੇਗਾ।
ਟਰੰਪ ਨੇ ਟਵੀਟ ਵਿਚ ਲਿਖਿਆ, ਅਮਰੀਕਾ ਵਿਚ ਰਹਿਣ ਵਾਲੇ ਐਚ-1ਬੀ ਵੀਜ਼ਾ ਧਾਰਕਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਸਬੰਧ ਵਿਚ ਛੇਤੀ ਹੀ ਬਦਲਾਅ ਸਾਹਮਣੇ ਆਉਣਗੇ। ਨਵੀਂ ਨੀਤੀ ਵਿਚ ਆਪ ਦੀ ਅਮਰੀਕੀ ਨਾਗਰਿਕਤਾ ਦਾ ਸੰਭਾਵਤ ਮਾਰਗ ਵੀ ਸ਼ਾਮਲ ਹੈ। ਅਸੀਂ ਅਮਰੀਕਾ ਵਿਚ ਕਰੀਅਰ ਵਿਕਲਪਾਂ ਨੂੰ ਅੱਗੇ ਵਧਾਉਣ ਦੇ ਲਈ ਹੁਨਰਮੰਦ ਲੋਕਾਂ ਨੂੰ ਪ੍ਰੋਤਸਾਹਤ ਕਰਨਾ ਚਾਹੁੰਦੇ ਹਨ। 
ਦੱਸ ਦੇਈਏ ਕਿ ਟਰੰਪ ਦਾ ਇਹ ਟਵੀਟ ਆਈਟੀ ਖੇਤਰ ਸਮੇਤ ਹੋਰ ਸਾਰੇ ਭਾਰਤੀ ਪੇਸ਼ੇਵਰਾਂ ਦੇ ਲਈ ਖੁਸ਼ਖ਼ਬਰੀ ਹੈ ਜੋ ਦਹਾਕਿਆਂ ਤੋਂ ਗਰੀਨ ਕਾਰਡ ਜਾਂ ਸਥਾਈ ਕਾਨੂੰਨ ਨਾਗਰਿਕਤਾ ਦੀ ਉਡੀਕ ਵਿਚ ਹਨ। ਖ਼ਾਸ ਗੱਲ ਇਹ ਹੈ ਕਿ ਅਪਣੇ ਰਾਸ਼ਟਰਪਤੀ ਸ਼ਾਸਨ ਕਾਲ ਦੇ ਪਹਿਲੇ ਦੋ ਸਾਲਾਂ ਵਿਚ ਉਨ੍ਹਾਂ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਲਈ ਤੈਅ ਸਮੇਂ ਤੋਂ ਜ਼ਿਆਦਾ ਸਮੇਂ ਤੱਕ ਰੁਕਣ, ਉਸ ਨੂੰ ਵਿਸਤਾਰ ਦੇਣ ਅਤੇ ਉਨ੍ਹਾਂ ਨਵੇਂ ਵੀਜ਼ੇ ਜਾਰੀ ਕਰਨ ਦੇ ਨਿਯਮਾਂ ਨੂੰ ਕੜਾ ਕਰ ਦਿੱਤਾ ਸੀ। 
ਰਾਸ਼ਟਰਪਤੀ ਸ਼ਾਸਨਕਾਲ ਦੇ ਪਹਿਲੇ ਦੋ ਸਾਲਾਂ ਵਿਚ ਟਰੰਪ ਪ੍ਰਸ਼ਾਸਨ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਉਥੇ ਜ਼ਿਆਦਾ ਸਮੇਂ ਤੱਕ ਰੁਕਣ, ਵਿਸਤਾਰ ਅਤੇ ਨਵਾਂ ਵੀਜ਼ਾ ਹਾਸਲ ਕਰਨਾ ਮੁਸ਼ਕਲ ਬਣਾ ਦਿੱਤਾ ਸੀ। ਭਾਰਤੀ ਆਈਟੀ ਪੇਸ਼ੇਵਰ ਐਚ-1ਬੀ ਵੀਜ਼ਾ ਦੀ ਕਾਫੀ ਚਾਹਤ ਰਖਦੇ ਹਨ। ਇਹ ਗੈਰ Îਇਮੀਗਰੇਸ਼ਨ ਵੀਜ਼ਾ ਹੈ ਜਿਸ ਵਿਚ ਅਮਰੀਕੀ ਕੰਪਨੀਆਂ ਵਿਦੇਸ਼ੀ ਕਿਮਆਂ ਨੂੰ ਰੋਜ਼ਗਾਰ 'ਤੇ ਰੱਖਦੀਆਂ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ