ਬੈਂਕਾਕ, 12 ਜਨਵਰੀ, (ਹ.ਬ.) : ਪਰਿਵਾਰ ਵਲੋਂ ਮਾੜਾ ਸਲੂਕ ਕੀਤੇ ਜਾਣ ਕਾਰਨ ਉਥੋਂ ਭੱਜ ਕੇ ਥਾਈਲੈਂਡ ਪੁੱਜੀ ਮੁਟਿਆਰ ਨੂੰ ਪਨਾਹ ਦੇਣ ਦੇ ਲਈ ਕੈਨੇਡਾ ਅਤੇ ਆਸਟ੍ਰੇਲੀਆ ਸਮੇਤ ਕੁਝ ਦੇਸ਼ ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਦੇ ਨਾਲ ਗੱਲਬਾਤ ਕਰ ਰਹੇ ਹਨ। ਥਾਈਲੈਂਡ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਥਾਈਲੈਂਡ ਦੀ ਇਮੀਗਰੇਸ਼ਨ ਪੁਲਿਸ ਦੇ ਮੁਖੀ ਸੁਰਾਚਤੇ ਹਕਪਰਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਇਸ ਮਾਮਲੇ ਵਿਚ ਤੇਜ਼ੀ ਲਿਆ ਰਿਹਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਕਿ ਇਹ ਪ੍ਰਕਿਰਿਆ ਕਦੋਂ ਪੂਰੀ ਹੋਵੇਗੀ। ਰਹਾਫ ਮੁਹੰਮਦ ਅਲਕੁਨਨ ਨੂੰ ਥਾਈ ਇਮੀਗਰੇਸ਼ਨ ਪੁਲਿਸ ਨੇ ਸ਼ਨਿੱਚਰਵਾਰ ਨੂੰ ਬੈਂਕਾਕ ਹਵਾਈ ਅੱਡੇ 'ਤੇ ਰੋਕਿਆ ਅਤੇ ਦਾਖ਼ਲ ਹੋਣ ਤੋਂ ਇਨਕਾਰ ਕਰਦੇ ਹੋਏ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ। ਉਸ ਨੂੰ ਹਵਾਈ ਅੱਡੇ ਦੇ ਹੋਟਲ ਦੇ Îਇੱਕ ਕਮਰੇ ਵਿਚ ਰੱਖਿਆ ਗਿਆ ਸੀ।
ਲੜਕੀ ਨੇ ਅਪਣੇ ਟਵਿਟਰ ਅਕਾਊਂਟ ਦੇ ਜ਼ਰੀਏ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਸ਼ੁਰੂ ਕੀਤੀ ਜਿਸ ਨੂੰ ਕਾਫੀ ਦੇਖਿਆ ਗਿਆ। ਇਸ ਤੋਂ ਬਾਅਦ ਥਾਈ ਅਧਿਕਾਰੀਆਂ ਨੇ ਅਸਥਾਈ ਤੌਰ 'ਤੇ ਉਸ ਨੂੰ ਸੰਯੁਕਤ ਰਾਸ਼ਟਰ ਅਧਿਕਾਰੀਆਂ ਦੀ ਸੁਰੱਖਿਆ ਵਿਚ ਰੱÎਖਿਆ। ਬੁਧਵਾਰ ਨੂੰ ਉਸ ਨੂੰ ਸ਼ਰਣਾਰਥੀ ਦਾ ਦਰਜਾ ਦਿੱਤਾ ਗਿਆ। ਇਸ ਮਾਮਲੇ ਨੇ ਸਾਊਦੀ ਅਰਬ  ਵਿਚ ਔਰਤਾਂ ਦੇ ਅਧਿਕਾਰਾਂ ਦੀ ਸਥਿਤੀ ਨੂੰ ਸੂਚੀਬੱਧ ਕੀਤਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ