ਸਿੰਗਾਪੁਰ, 11 ਜਨਵਰੀ, (ਹ.ਬ.) : ਸਿੰਗਾਪੁਰ ਵਿਚ ਭਾਰਤੀ ਮੂਲ ਦੇ 31 ਸਾਲਾ ਨੌਜਵਾਨ ਨੂੰ ਨਾਬਾਲਗ ਲੜਕੀ ਦੇ ਨਾਲ ਬਲਾਤਕਾਰ ਦੇ ਦੋਸ਼ ਵਿਚ 13 ਸਾਲ ਜੇਲ੍ਹ ਅਤੇ 12 ਬੈਂਤ ਦੀ ਸਜ਼ਾ ਸੁਣਾਈ ਹੈ। ਨੌਜਵਾਨ 'ਤੇ ਨਾਬਾਲਗ ਲੜਕੀ ਦੇ ਨਾਲ ਜਿਸਮਾਨੀ ਸ਼ੋਸ਼ਣ ਦਾ ਇੱਕ ਅਤੇ ਬਲਾਤਕਾਰ ਦੇ ਦੋ ਦੋਸ਼ ਲੱਗੇ ਸਨ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।
ਜਾਣਕਾਰੀ ਅਨੁਸਾਰ ਮਿੰਨੀ ਮਾਰਟ ਵਿਚ ਕੰਮ ਕਰਨ ਵਾਲਾ ਉਦੇ ਕੁਮਾਰ ਦੱਖਣ ਮੂਰਤੀ 12 ਸਾਲਾ ਬੱਚੀ ਨੂੰ ਤੋਹਫ਼ੇ ਦਿੰਦਾ ਸੀ ਅਤੇ ਉਸ ਨੂੰ ਅਪਣੀ 'ਪਤਨੀ' ਬੁਲਾਉਂਦਾ ਸੀ। ਨਿਆਇਕ ਕਮਿਸ਼ਨਰ ਪਾਂਗ ਖਾਂਗ ਚਾਉ ਨੇ ਸਜ਼ਾ ਸੁਣਾਉਂਦੇ ਸਮੇਂ ਕਿਹਾ ਕਿ ਉਦੇ ਕੁਮਾਰ ਨੇ ਨਾਬਾਲਗ ਦੀ ਮਾਸੂਮੀਅਤ ਅਤੇ ਭੋਲੇਪਣ ਦਾ ਫਾਇਦਾ ਚੁੱਕਦੇ ਹੋਏ ਉਸ ਦੇ ਨਾਲ ਇਹ ਹਰਕਤ ਕੀਤੀ।
ਦੱਖਣ ਮੂਰਤੀ ਨੇ ਕਬੂਲ ਕੀਤਾ ਕਿ ਉਸ ਨੇ ਬੱਚੀ ਦੇ ਨਾਲ ਦੋ ਵਾਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਇਸ ਵਿਚ ਨਾਕਾਮ ਰਿਹਾ। ਇਸ ਤੋਂ ਬਾਅਦ ਉਸ ਨੇ ਬੱਚੀ ਨੂੰ 50 ਸਿੰਗਾਪੁਰ ਡਾਲਰ ਦਿੱਤੇ। ਹਾਲਾਂਕਿ, ਉਸ ਨੇ ਅੱਗੇ ਬੱਚੀ ਨੂੰ ਮਿੰਨੀ ਮਾਰਟ ਤੋਂ ਮੁਫਤ ਵਿਚ ਚੀਜ਼ਾਂ ਦੇਣ ਤੋਂ ਮਨ੍ਹਾਂ ਕਰ ਦਿੱਤਾ।
ਇਹ ਘਟਨਾ ਸਤੰਬਰ ਅਤੇ ਦਸੰਬਰ 2016 ਦੇ ਵਿਚ ਦੀ ਹੈ। ਦਰਅਸਲ, ਦੱਖਣੀ ਮੂਰਤੀ ਦੀ ਗਰਭਵਤੀ ਪ੍ਰੇਮਿਕਾ ਨੂੰ ਨਾਬਾਲਗ ਦਾ ਅਸ਼ਲੀਲ ਵੀਡੀਓ ਉਸ ਦੇ ਫ਼ੋਨ ਵਿਚ ਮਿਲਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਅਤੇ ਕੁਝ ਦਿਨ ਬਾਅਦ ਹੀ ਪ੍ਰੇਮਿਕਾ ਨੇ ਇਸ ਨੂੰ ਲੈ ਕੇ ਦੱਖਣ ਮੂਰਤੀ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ।

ਹੋਰ ਖਬਰਾਂ »

ਅੰਤਰਰਾਸ਼ਟਰੀ