ਚੰਡੀਗੜ੍ਹ, 16 ਜਨਵਰੀ, (ਹ.ਬ.) : ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਵਿਚ ਸਜ਼ਾ ਭੁਗਤ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਗੋਦ ਲਈ ਧੀ ਹਨੀਪ੍ਰੀਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਅੰਬਾਲਾ ਜੇਲ੍ਹ ਵਿਚੋਂ ਫੋਨ ਕਰਨ ਦੀ ਸਹੂਲਤ ਦੀ ਆਗਿਆ ਦੇ ਦਿੱਤੀ ਹੈ। ਉਸ ਨੇ ਪਿਛਲੇ ਸਾਲ ਨਵੰਬਰ ਮਹੀਨੇ ਅਪਣੇ ਪਰਵਾਰਕ ਮੈਂਬਰਾਂ ਤੇ ਦੋਸਤਾਂ ਨਾਲ ਰੋਜ਼ਾਨਾ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਹਾਸਲ ਕਰਨ ਲਈ ਅਰਜ਼ੀ ਦਾਖਲ ਕੀਤੀ ਸੀ। ਇਸ 'ਤੇ ਜਸਟਿਸ ਦਯਾ ਚੌਧਰੀ ਵਲੋਂ ਹੁਕਮ ਸੁਣਾਇਆ ਗਿਆ। ਪ੍ਰਿਅੰਕਾ ਤਨੇਜਾ ਉਰਫ ਹਨੀਪ੍ਰੀਤ ਨੇ ਕੁਝ ਫੋਨ ਨੰਬਰ ਅਧਿਕਾਰੀਆਂ ਨੂੰ ਮੁਹੱਈਅ ਕਰਾਏ ਸਨ ਜਿਨ੍ਹਾਂ 'ਤੇ ਉਹ ਫੋਨ ਕਰਨਾ ਚਾਹੁੰਦੀ ਸੀ, ਉਂਜ ਐਸਪੀ ਸਿਰਸਾ ਨੇ ਕਿਹਾ ਸੀ ਕਿ ਡੇਰਾ ਮੁਖੀ ਦੇ ਕੇਸ ਵੇਲੇ ਹੋਈ ਹਿੰਸਾ ਦੇ ਸਬੰਧੀ ਅਜੇ ਬਹੁਤ ਸਾਰੇ ਕੇਸ ਬਕਾਇਆ ਪਏ ਹਨ ਜਿਸ ਕਰਕੇ ਹਨੀਪ੍ਰੀਤ ਨੂੰ ਅਜਿਹੀ ਸਹੂਲਤ ਨਹੀਂ ਦਿੱਤੀ ਜਾਣੀ ਚਾਹੀਦੀ।

ਹੋਰ ਖਬਰਾਂ »