ਓਹਾਇਓ, 31 ਜਨਵਰੀ, (ਹ.ਬ.) : ਅਮਰੀਕਾ ਵਿਚ ਸਿੱਖ ਜਸਪ੍ਰੀਤ ਸਿੰਘ ਦਾ ਕਤਲ  ਕਰਨ ਵਾਲੇ ਦੋਸ਼ੀ  ਨੂੰ 17 ਸਾਲ ਦੀ ਸਜ਼ਾ ਸੁਣਾਈ ਗਈ ਹੈ।  ਜਸਪ੍ਰੀਤ ਸਿੰਘ ਕਪੂਰਥਲਾ ਨੇੜ੍ਹੇ ਨਡਾਲਾ ਪਿੰਡ ਦੇ ਰਹਿਣ ਵਾਲੇ ਸਨ। ਮਿਲਟਨ ਜਨਰਲ ਨਿਊਜ਼ ਰਿਪੋਰਟ ਮੁਤਾਬਕ ਓਹਾਇਓ ਵਿਚ 21 ਸਾਲਾ ਬ੍ਰੋਡਰਿਕ ਮਲਿਕ ਜੋਨਸ ਰਾਬਰਟ ਨੇ ਕੋਰਟ ਵਿਚ ਅਪਣਾ ਅਪਰਾਧ ਕਬੂਲ ਕਰ ਲਿਆ ਹੈ। ਉਸ 'ਤੇ ਕਤਲ, ਹਿੰਸਕ ਲੁੱਟ, ਗੋਲੀਬਾਰੀ ਤੇ ਹਥਿਆਰ ਰੱਖਣ ਦੇ ਅਪਰਾਧ ਸ਼ਾਮਲ ਕਰਨ ਦੇ ਮਾਮਲੇ ਹਨ। ਦੱਸਣਯੋਗ ਹੈ ਕਿ 12 ਮਈ 2018 ਨੂੰ ਰਾਬਰਟ ਨੂੰ ਲੁੱਟ ਦੀ ਕੋਸ਼ਿਸ਼ ਵਿਚ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ, ਜਿਸ ਵਿਚ ਜਸਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸੀ। ਉਸ ਨੇ ਫੋਰਟ ਹੈਮਿਲਟਨ ਹਸਪਤਾਲ ਵਿਚ ਦਸ ਦਿਨ ਵੈਂਟੀਲੇਟਰ 'ਤੇ ਰਹਿਣ ਪਿੱਛੋਂ ਉਸ ਨੇ ਦਮ ਤੋੜ ਦਿੱਤਾ ਸੀ। ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪਿਛਲੇ 8 ਮਹੀਨੇ ਤੋਂ ਬਟਲਰ ਕਾਊਂਟੀ ਜੇਲ੍ਹ ਵਿਚ ਰੱਖਿਆ ਗਿਆ ਸੀ।  ਜਸਪ੍ਰੀਤ ਸਿੰਘ ਚਾਰ ਬੱਚਿਆਂ ਦੇ ਪਿਤਾ ਸਨ ਅਤੇ ਪੰਜਾਬ ਦੇ ਕਪੂਰਥਲਾ ਨੇੜ੍ਹੇ ਨਡਾਲਾ ਪਿੰਡ ਦੇ ਰਹਿਣ ਵਾਲੇ ਸਨ। ਉਹ ਡਰਾਈਵਰੀ ਕਰਦੇ ਸਨ ਤੇ ਪਿਛਲੇ 8 ਸਾਲਾਂ ਤੋਂ ਅਮਰੀਕਾ ਵਿਚ ਰਹਿ ਰਹੇ ਸੀ। ਉਹ ਓਹਾਇਓ ਦੇ ਵੈਸਟ ਚੈਸਟਰ ਟਾਊਨਸ਼ਿਪ ਦੀ ਗੁਰੂ ਨਾਨਕ ਸੁਸਾਇਟੀ ਲਈ ਸਰਗਰਮ ਭੂਮਿਕਾ ਨਿਭਾ ਰਹੇ ਸਨ।

ਹੋਰ ਖਬਰਾਂ »