ਵਾਸ਼ਿੰਗਟਨ, 1 ਫਰਵਰੀ, (ਹ.ਬ.) : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਰਾਸ਼ਟਰਤੀ ਟਰੰਪ ਅਤੇ ਉਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਵਿਚ ਦੂਜੀ ਮੁਲਾਕਾਤ ਏਸ਼ੀਆ ਵਿਚ ਕਿਸ ਜਗ੍ਹਾ 'ਤੇ ਹੋਵੇਗੀ। ਪੋਂਪੀਓ ਨੇ ਬੁਧਵਾਰ ਨੂੰ ਇੱਕ ਟੀਵੀ ਇੰਟਰਵਿਊ ਦੌਰਾਨ ਕਿਹਾ, ਅਸੀਂ ਇਸ ਨੂੰ ਏਸ਼ੀਆ ਵਿਚ ਕਿਸੇ ਜਗ੍ਹਾ 'ਤੇ ਆਯੋਜਤ ਕਰਾਂਗੇ। ਸਮਾਚਾਰ ਏਜੰਸੀ ਸਿੰਹੁਆ ਦੀ ਰਿਪੋਰਟ ਅਨੁਸਾਰ ਪੋਂਪੀਓ ਨੇ ਕਿਹਾ ਕਿ ਉਹ ਇੱਕ ਟੀਮ ਭੇਜੇ ਰਹੇ ਹਨ ਜੋ ਉਥੇ ਨਾ ਸਿਰਫ ਨਿਰਸਤਰੀਕਰਣ ਦੀ ਦਿਸ਼ਾ ਵਿਚ ਇੱਕ ਖ਼ਾਸ ਕਦਮ  ਦੀ ਨੀਂਹ ਰੱਖੇਗੀ, ਬਲਕਿ ਉਤਰ ਕੋਰੀਆ ਦੇ ਲੋਕਾਂ ਦੇ ਸੁਨਹਿਰੇ ਭਵਿੱਖ ਅਤੇ ਪ੍ਰਾਇਦੀਪ ਦੀ ਸ਼ਾਂਤੀ ਯਕੀਨੀ ਬਣਾਵੇਗੀ।
ਟਰੰਪ ਅਤੇ ਕਿਮ ਨੇ ਬੀਤੇ ਜੂਨ ਸਿੰਗਾਪੁਰ ਵਿਚ ਇੱਕ ਇਤਿਹਾਸਕ ਬੈਠਕ ਕੀਤੀ ਸੀ। ਪੋਂਪੀਓ ਨੇ ਇਸ ਦੇ ਨਾਲ ਹੀ ਪਿਓਂਗਯਾਂਗ ਦੇ ਨਿਰਸਤਰੀਕਰਣ ਦੇ ਬਦਲੇ ਵਾਸ਼ਿੰਗਟਨ ਵਲੋਂ ਸੁਰੱਖਿਆ ਮੁਹੱਈਆ ਕਰਾਉਣ ਬਾਰੇ ਦੱਸਦੇ ਹੋਏ ਕਿਹਾ, ਇਹ ਮੇਰੀ ਟੀਮ ਅਤੇ ਪੂਰੇ ਅਮਰੀਕੀ ਸਰਕਾਰ ਦੇ ਲਈ ਸਮਾਂ ਹੈ ਕਿ ਅਸੀਂ ਉਤਰ ਕੋਰੀਆ ਦੇ ਨਾਲ ਮਿਲ ਕੇ ਇਸ ਨੂੰ ਲਾਗੂ ਕਰੀਏ ਅਤੇ ਪ੍ਰਾਇਦੀਪ ਦੇ ਪਰਮਾਣੂ ਨਿਰਸਤਰੀਕਰਣ ਕਰਨ ਦੀ ਸਾਡੀ ਵਚਨਬੱਧਤਾ ਨੂੰ ਪੂਰਾ ਕਰੇ। ਉਨ੍ਹਾਂ ਨੇ ਕਿਹਾ, ਚੇਅਰਮੈਨ ਕਿਮ ਨੇ ਸਾਨੂੰ ਕਿਹਾ ਹੈ ਕਿ ਉਹ ਇਹ ਕਰਨ ਦੇ ਲਈ ਤਿਆਰ ਹਨ ਅਤੇ ਹੁਣ ਮਿਸ਼ਨ ਇਸ ਨੁੰ ਪੂਰਾ ਕਰਨ ਦਾ ਹੈ। ਵਾਈਟ ਹਾਊਸ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਕਿਮ ਅਤੇ ਟਰੰਪ ਦੇ ਵਿਚ ਦੂਜੀ ਮੁਲਾਕਾਤ ਫਰਵਰੀ ਦੇ ਆਖਰੀ ਦਿਨਾਂ ਵਿਚ ਹੋਵੇਗੀ ਲੇਕਿਨ ਇਹ ਨਹੀਂ ਦੱਸਿਆ ਸੀ ਕਿ ਇਹ ਕਿੱਥੇ ਹੋਵੇਗੀ। ਅਜਿਹੀ ਰਿਪੋਰਟ ਹੈ ਕਿ ਬੈਠਕ ਵਿਅਤਨਾਮ ਵਿਚ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਤਿੰਨ ਹੋਰ ਸ਼ਹਿਰਾਂ ਵਿਚ ਵੀ ਵਿਚਾਰ ਕੀਤਾ ਜਾ ਰਿਹਾ ਹੈ।

ਹੋਰ ਖਬਰਾਂ »