ਚੰਡੀਗੜ੍ਹ, 2 ਫਰਵਰੀ, (ਹ.ਬ.) : ਇਸ ਭੱਜ ਦੌੜ ਭਰੀ ਜ਼ਿੰਦਗੀ ਵਿਚ ਹਰ ਕਿਸੇ ਨੂੰ ਅਪਣਾ ਖ਼ਾਸ ਧਿਆਨ ਰੱਖਣਾ ਚਾਹੀਦਾ ਜਿਸ ਨਾਲ ਉਹ ਕਿਸੇ ਵੀ ਤਰ੍ਹਾਂ ਦੀ ਪ੍ਰਾਬਲਮ ਤੋਂ ਬਚੇ ਰਹਿ ਸਕਣ। ਅਜਿਹੇ ਵਿਚ ਇਸ ਬਦਲਦੇ ਸਮੇਂ ਵਿਚ ਹਰ ਕਿਸੇ ਦੀ ਚਾਹਤ ਹੁੰਦੀ ਹੈ ਕਿ ਉਹ ਹਮੇਸ਼ਾ ਜਵਾਨ ਬਣਿਆ ਰਹੇ ਅਤੇ ਅਜਿਹੇ ਵਿਚ ਤੰਦਰੁਸਤ ਸਰੀਰ ਲਈ ਹਰੀ ਸਬਜ਼ੀਆਂ ਦਾ ਸੇਵਨ ਬੇਹੱਦ ਫਾਇਦੇਮੰਦ ਹੁੰਦਾ ਹੈ ਜੋ ਸਾਨੂੰ ਜਵਾਨ ਬਣਾਈ ਵੀ ਰਖਦੇ ਹਨ ਪਰ ਅੱਜ ਦੇ ਸਮੇਂ ਵਿਚ ਬਹੁਤ ਹੀ ਘੱਟ ਲੋਕ ਹਰੀ ਸਬਜ਼ੀਆਂ ਦਾ ਸੇਵਨ ਜ਼ਿਆਦਾ ਕਰਦੇ ਹਨ । ਕਿਉਂਕਿ ਅਕਸਰ ਦੇਖਿਆ ਗਿਆ ਕਿ ਕਈ ਲੋਕ ਫਾਸਟ ਫੂਡ, ਆਇਲੀ ਚੀਜ਼ਾਂ ਜਿਹਾ ਫੂਡ ਖਾਣਾ ਪਸੰਦ ਕਰਨ ਲੱਗੇ ਹਨ। ਅਜਿਹੇ ਵਿਚ ਜੇਕਰ ਆਪ ਵੀ ਵਧਦੀ ਉਮਰ ਵਿਚ ਜਵਾਨ ਬਣੇ ਰਹਿਣਾ ਚਾਹੁੰਦੇ ਹਨ ਤਾਂ ਆਯੂਰਵੈਦ ਦੇ ਅਨੁਸਾਰ ਜੋ ਨਿਯਮ ਬਣਾਏ ਗਏ ਉਨ੍ਹਾਂ ਵੀ ਫਾਲੋ ਕਰਨਾ ਬੇਹੱਦ ਜ਼ਰੂਰੀ ਹੈ । ਇਸ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਨਿਯਮਾਂ ਬਾਰੇ ਦੱਸਾਂਗੇ।
ਦਾਲਾਂ ਸਿਹਤ ਦੇ ਲਈ ਬੇਹੱਦ ਗੁਣਕਾਰੀ ਹੁੰਦੀ ਹੈ। ਇਸ ਨਾਲ ਸਰੀਰ ਨੂੰ ਪੌਸ਼Îਟਿਕ ਊਰਜਾ ਮਿਲਦੀ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਮੂੰਗ ਦਾਲ ਭਿਓਂ ਕੇ ਰੱਖੋ ਅਤੇ ਸਵੇਰੇ ਜਦ ਇਹ ਅੰਕੁਰਿਤ ਹੋ ਜਾਵੇ ਤਾਂ ਇਸ ਨੂੰ ਚਬਾ ਕੇ ਖਾਓ। ਇਸ ਨਾਲ ਸਰੀਰ ਨੂੰ ਬੇਹੱਦ ਫਾਇਦਾ ਮਿਲਦਾ ਹੈ। ਔਲਾ ਵੀ ਸਿਹਤ ਦੇ ਲਈ ਬੇਹੱਦ ਫਾਇਦੇਮੰਦ ਹੈ । ਆਯੂਰਵੈਦ ਵਿਚ ਕਿਹਾ ਗਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਪਾਚਨ ਕਿਰਿਆ ਠੀਕ ਹੋਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਕਈ ਬਿਮਾਰੀਆਂ ਪੇਟ ਨਾਲ ਜੁੜੀ ਹੁੰਦੀਆਂ ਹਨ। ਅਜਿਹੇ ਵਿਚ ਜੇਕਰ ਰੋਜ਼ਾਨਾ 1 ਔਲਾ ਖਾਧਾ ਜਾਵੇ ਤਾਂ ਇਸ ਨਾਲ ਪੇਟ ਠੀਕ ਹੀ ਨਹੀਂ ਬਲਕਿ ਵਾਲ ਵੀ ਮਜ਼ਬੂਤ ਹੁੰਦੇ ਹਨ। ਇਸ ਤੋਂ ਇਲਾਵਾ ਰਾਜਮਾ ਖਾਣ ਨਾਲ ਸਰੀਰ ਨੂੰ ਪੌਸ਼Îਟਿਕ ਮਿਲਦਾ ਹੈ। ਇਸ ਵਿਚ ਫਾਈਬਰਸ ਅਤੇ ਪੋਟਾਸ਼ੀਅਮ ਭਰਪੂਰ ਹੁੰਦਾ ਹੈ, ਨਾਲ ਹੀ ਇਸ ਦੇ ਸੇਵਨ ਨਾਲ ਕਲੈਸਟਰੋਲ ਪੱਧਰ ਘੱਟ ਹੁੰਦਾ ਹੈ ਅਤੇ ਦਿਲ ਦੀ ਬਿਮਾਰੀਆਂ ਦਾ ਖ਼ਤਰਾ ਘੱਟ ਹੋਣ ਲੱਗਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.