ਨਾਭਾ, 7 ਫਰਵਰੀ, (ਹ.ਬ.) : ਭਾਦਸੋਂ ਰੋਡ 'ਤੇ ਇੱਥੋਂ ਥੋੜ੍ਹੀ ਦੂਰ ਪਿੰਡ ਕੈਦੂਪੁਰ ਵਿਚ ਹੋਏ ਹਾਦਸੇ ਵਿਚ Îਇੱਕੋ ਪਰਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। Îਇਹ ਪਰਿਵਾਰ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਵਿਆਹ ਸਮਾਗਮ ਦੀਆਂ ਖੁਸ਼ੀਆਂ ਮਨਾ ਕੇ ਘਰ ਪਰਤ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਮੋਟਰ ਸਾਈਕਲ ਚਾਲਕ ਅਤੇ ਉਸ ਦੀ ਪਤਨੀ ਦੀ ਮੌਕੇ 'ਤੇ  ਮੌਤ ਹੋ ਗਈ  ਜਦ ਕਿ ਉਨ੍ਹਾਂ ਦੇ ਸੱਤ ਸਾਲਾ ਪੁੱਤਰ ਨੇ ਸਥਾਨਕ ਸਿਵਲ ਹਸਪਤਾਲ ਪਹੁੰਚ ਕੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੰਗਰੂਰ ਬਲਾਕ ਦੇ ਪਿੰਡ ਬੀਂਬੜ ਦੇ ਰਹਿਣ ਵਾਲੇ ਗੁਰਦੀਪ ਸਿੰਘ 31, ਉਸ ਦੀ ਪਤਨੀ  ਬੇਬੀ 28 ਅਤੇ ਪੁੱਤਰ ਜਸ਼ਨ ਵਜੋਂ ਹੋਈ ਹੈ। ਇਹ ਪਰਿਵਾਰ ਨਾਲ ਨਾਭਾ ਬਲਾਕ ਦੇ ਪਿੰਡ ਮਾਜਰੀ ਵਿਖੇ ਰਿਸ਼ਤੇਦਾਰੀ ਵਿਚ ਵਿਆਹ ਦੀਆਂ ਖੁਸ਼ੀਆਂ ਮਨਾ ਕੇ ਅਪਣੇ ਘਰ ਪਰਤ ਰਹੇ ਸੀ। ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਸਿੱਧੀ ਟੱਕਰ ਮੋਟਰ ਸਾਈਕਲ ਵਿਚ ਮਾਰੀ।  ਕਾਰ ਚਾਲਕ ਨੂੰ ਕਾਬੂ ਕਰ ਲਿਆ ਜਦ ਕਿ ਕਾਰ ਵਿਚ ਸਵਾਰ ਇੱਕ ਹੋਰ ਵਿਅਕਤੀ ਭੱਜਣ ਵਿਚ ਕਾਮਯਾਬ ਹੋ ਗਿਆ।

ਹੋਰ ਖਬਰਾਂ »