ਕਾਂਗਰਸ ਵਲੋਂ ਲੋਕ ਸਭਾ ਸੀਟਾਂ ਲਈ ਸਰਵੇ ਸ਼ੁਰੂ
ਭੱਠਲ, ਬਾਜਵਾ ਅਤੇ ਦੂਲੋਂ ਨੇ ਵੀ ਟਿਕਟ ਲਈ ਜਤਾਈ ਦਾਅਵੇਦਾਰੀ
ਚੰਡੀਗੜ੍ਹ, 7 ਫਰਵਰੀ, (ਹ.ਬ.) : ਲੋਕ ਸਭਾ ਚੋਣਾਂ ਲਈ ਕਾਂਗਰਸ ਦੀ ਟੀਮ ਦੇ ਐਲਾਨ ਤੋਂ ਬਾਅਦ ਉਮੀਦਵਾਰੀ ਦੇ ਲਈ ਵੀ ਕਈ ਦਿੱਗਜ ਨੇਤਾਵਾਂ ਨੇ ਦਾਅਵੇਦਾਰੀ ਜਤਾਉਣੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਨੇ ਵੀ ਉਮੀਦਵਾਰਾਂ ਨੂੰ ਲੈ ਕੇ ਸਰਵੇ ਸ਼ੁਰੂ ਕਰ ਦਿੱਤਾ ਹੈ ਕਿ ਕਿਸ ਸੀਟ ਤੋਂ ਕਿਹੜੇ ਨੇਤਾ ਦਾ ਜ਼ਿਆਦਾ ਅਸਰ ਹੈ। ਇਸ ਤੋਂ ਇਲਾਵਾ ਮੌਜੂਦਾ ਸਾਂਸਦਾਂ ਦੀ ਸੀਟਾਂ ਬਦਲੀਆਂ ਵੀ ਜਾ ਸਕਦੀਆਂ ਹਨ। ਇਸ ਵਾਰ ਬਠਿੰਡਾ ਸੀਟ ਤੋਂ ਸ਼੍ਰੋਅਦ ਦੀ ਹਰਸਿਮਰਤ ਕੌਰ ਬਾਦਲ ਨੂੰ ਕਾਂਗਰਸ ਦੇ ਮਨਪ੍ਰੀਤ ਬਾਦਲ ਟੱਕਰ ਦੇ ਸਕਦੇ ਹਨ। ਹਾਲਾਂਕਿ ਮਨਪ੍ਰੀਤ ਦੀ ਪਤਨੀ ਦੇ ਨਾਂ 'ਤੇ ਵੀ ਵਿਚਾਰ ਹੋਇਆ ਸੀ, ਲੇਕਿਨ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਮਨਪ੍ਰੀਤ ਦਾ ਨਾਂ ਹੀ ਫਾਈਨਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
ਜਿਹੜੇ ਨੇਤਾਵਾਂ ਨੂੰ ਲੋਕ ਸਭਾ ਚੋਣਾਂ ਵਿਚ ਟਿਕਟ ਮਿਲਣੀ ਤੈਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਵਿਚ ਰਵਨੀਤ ਸਿੰਘ ਬਿੱਟੂ, ਪਰਨੀਤ ਕੌਰ, ਸੁਨੀਲ ਜਾਖੜ, ਚੌਧਰੀ ਸੰਤੋਖ ਸਿੰਘ, ਗੁਰਜੀਤ ਔਜਲਾ ਦੇ ਨਾਂ ਸ਼ਾਮਲ ਹੈ। ਅੰਬਿਕਾ ਸੋਨੀ ਦੇ ਨਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। 
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸੰਗਰੂਰ ਸੀਟ ਤੋਂ, ਪ੍ਰਤਾਪ ਸਿੰਘ ਬਾਜਵਾ ਨੇ ਗੁਰਦਾਸਪੁਰ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਫਤਿਹਗੜ੍ਹ ਸਾਹਿਬ ਤੋਂ ਦਾਅਵੇਦਾਰੀ ਜਤਾਈ ਹੈ। ਗੁਰਦਾਸਪੁਰ ਤੋਂ ਫਿਲਹਾਲ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਂਸਦ ਹਨ। ਬਾਜਵਾ ਨੇ ਪਾਰਟੀ ਹਾਈ ਕਮਾਂਡ ਦੇ ਸਾਹਮਣੇ ਮੰਗ ਰਖਦੇ ਹੋਏ ਕਿਹਾ ਕਿ ਗੁਰਦਾਸਪੁਰ ਉਨ੍ਹਾਂ ਦਾ ਜੱਦੀ ਲੋਕ ਸਭਾ ਖੇਤਰ ਹੈ। ਜਦ ਕਿ ਫਿਰੋਜ਼ਪੁਰ ਲੋਕ ਸਭਾ ਖੇਤਰ ਜਾਖੜ ਦੇ Îਇਲਾਕੇ ਵਿਚ ਹੈ।  ਅਜਿਹੇ ਵਿਚ ਜਾਖੜ ਨੂੰ ਫਿਰੋਜ਼ਪੁਰ ਸੀਟ ਦੇ ਦਿੱਤੀ ਜਾਵੇ।  ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਸੀਟ ਤੋਂ ਉਹ ਪਹਿਲਾਂ ਵੀ ਕਈ ਵਾਰ ਜਿੱਤਦੇ ਆਏ ਹਨ। ਅੰਮ੍ਰਿਤਸਰ ਸਾਊਥ ਤੋਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਬੁਧਵਾਰ ਨੂੰ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੀ ਟਿਕਟ ਦੇ ਲਈ ਅਰਜ਼ੀ ਦਿੱਤੀ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਦੇ ਸਭ ਤੋਂ ਪੁਰਾਣੇ ਨੇਤਾਵਾਂ ਵਿਚੋਂ ਹਨ ਅਤੇ ਵਿਧਾਇਕ ਵੀ ਰਹਿ ਚੁੱਕੇ ਹਨ। 

ਹੋਰ ਖਬਰਾਂ »