ਮੋਹਾਲੀ 7 ਫਰਵਰੀ, (ਹ.ਬ.) : ਏਕਮ ਸਿੰਘ ਢਿੱਲੋਂ ਹੱਤਿਆ ਕਾਂਡ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਵਿਚ ਉਸ ਸੈਲੂਨ ਮਾਲਕ ਅਤੇ ਉਸ ਦੇ ਮੁਲਾਜ਼ਮਾਂ ਦੀ ਗਵਾਈ ਹੋਈ, ਜਿੱਥੇ ਏਕਮ ਦੀ ਹੱਤਿਆ ਤੋਂ ਬਾਅਦ ਸੀਰਤ ਸਭ ਤੋਂ ਪਹਿਲਾਂ ਗਈ ਸੀ। ਇਸ ਦੌਰਾਨ ਸੈਲੂਨ ਵਿਚ ਕੰਮ ਕਰਨ ਵਾਲੇ ਨੌਜਵਾਨ ਨੇ ਅਦਾਲਤ ਵਿਚ ਸੀਰਤ ਨੂੰ ਪਛਾਣਿਆ। ਅਦਾਲਤ ਵਿਚ ਦੱਸਿਆ ਕਿ ਜਿਸ ਦਿਨ ਏਕਮ ਦੀ ਹੱਤਿਆ ਹੋਈ ਸੀ ਉਸ ਦਿਨ ਸੀਰਤ ਉਨ੍ਹਾਂ ਦੇ ਸੈਲੂਨ ਵਿਚ ਆਈ ਸੀ। ਉਥੇ ਉਸ ਨੇ ਅਪਣੇ ਵਾਲ ਵੀ ਧੋਏ ਸਨ।
ਸੀਰਤ ਨੇ ਉਸ ਦਾ ਫ਼ੋਨ ਲੈ ਕੇ ਅਪਣੀ ਮਾਂ ਨੂੰ ਕਾਲ ਕੀਤੀ ਸੀ। ਨਾਲ ਹੀ ਫ਼ੋਨ 'ਤੇ ਕਿਹਾ ਸੀ ਕਿ ਬੱਚਿਆਂ ਨੂੰ ਲੈ ਕੇ ਚਲੇ ਜਾਓ। ਇਸ ਦੌਰਾਨ ਅਦਾਲਤ ਵਿਚ ਸੈਲੂਨ ਦਾ ਸੀਸੀਟੀਵੀ ਫੁਟੇਜ ਵੀ ਦਿਖਾਇਆ ਗਿਆ। ਇਸ ਵਿਚ ਉਹ ਸਾਫ ਵੀ ਦਿਖ ਰਹੀ ਹੈ। ਇਸ ਤੋਂ Îਇਲਾਵਾ ਸੈਲੂਨ ਦੇ ਮਾਲਕ ਨੇ ਵੀ ਅਪਣੀ ਗਵਾਹੀ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੇ ਫੁਟੇਜ ਵਿਚ ਵੀ ਸੀਰਤ ਨੂੰ ਪਛਾਣਿਆ।  ਇਹ ਗਵਾਹੀ ਕਰੀਬ ਦੋ ਘੰਟੇ ਤੱਕ ਚੱਲੀ। ਅਦਾਲਤ ਵਿਚ ਸੀਰਤ ਨੂੰ ਪੇਸ਼ ਕੀਤਾ ਗਿਆ। ਉਹ ਕਾਲੇ ਰੰਗ ਦੇ ਸੂਟ ਅਤੇ ਕੋਟ ਵਿਚ ਸੀ। ਜਦ ਕਿ ਉਸ ਦੇ ਰਿਸ਼ਤੇਦਾਰ ਅਤੇ ਵਕੀਲ ਵੀ ਅਦਾਲਤ ਵਿਚ ਮੌਜੂਦ ਰਹੇ। ਇਸ ਦੌਰਾਨ ਪੇਸ਼ੀ ਤੋਂ ਬਾਅਦ ਜਾਂਦੇ ਹੋਏ ਸੀਰਤ ਨੇ ਅਪਣੇ ਰਿਸ਼ਤੇਦਾਰਾਂ ਨਾਲ ਥੋੜ੍ਹੀ ਦੇਰ ਗੱਲ ਕੀਤੀ । ਅਦਾਲਤ ਵਿਚ ਮ੍ਰਿਤਕ ਏਕਤ ਦੇ ਪਿਤਾ ਜਸਪਾਲ ਸਿੰਘ ਅਤੇ ਭਰਾ ਦਰਸ਼ਨ ਸਿੰਘ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਆਪਾਲਿਕਾ 'ਤੇ ਭਰੋਸਾ ਹੈ। ਇਸ ਮਾਮਲੇ ਵਿਚ ਪਹਿਲਾਂ ਕਈਆਂ ਦੀ ਗਵਾਹੀ ਹੋ ਚੁੱਕੀ ਹੈ। ਇਸ ਮਾਮਲੇ ਦਾ ਇੱਕ ਅਹਿਮ ਗਵਾਹ ਆਟੋ ਚਾਲਕ ਤੁਲ ਬਹਾਦਰ ਹੈ ਇਸ ਨੇ ਏਕਤ ਦੀ ਲਾਸ਼ ਵਾਲੇ ਸੂਟਕੇਸ ਨੂੰ ਕਾਰ ਵਿਚ ਰਖਦੇ ਹੋਏ ਦੇਖਿਆ ਸੀ। ਉਹ ਪੁਲਿਸ ਲਈ ਹੁਣ ਪਹੇਲੀ ਬਣ ਗਿਆ ਹੈ। ਕਿਉਂਕਿ ਕੁਝ ਸਮਾਂ ਪਹਿਲਾਂ ਉਸ ਨੂੰ ਧਮਕੀਆਂ ਮਿਲੀਆਂ ਸਨ ਜਿਸ ਤੋਂ ਬਾਅਦ ਉਹ ਨੇਪਾਲ ਚਲਾ ਗਿਆ ਸੀ। ਜਦ ਪੁਲਿਸ ਉਸ ਦੀ ਭਾਲ ਵਿਚ ਨੇਪਾਲ ਗਈ ਤਾਂ ਉਹ ਉਥੇ ਵੀ ਨਹੀਂ ਮਿਲਿਆ।

ਹੋਰ ਖਬਰਾਂ »