ਮੋਹਾਲੀ, 7 ਫਰਵਰੀ, (ਹ.ਬ.) : ਏਅਰਪੋਰਟ ਰੋਡ 'ਤੇ ਸਪੈਸ਼ਲ ਨਾਕੇ ਦੌਰਾਨ ਪੁਲਿਸ ਬਾਈਕ ਸਵਾਰ ਦੋ ਲੋਕਾਂ ਕੋਲੋਂ ਪੁਲਿਸ ਨੇ ਹਥਿਆਰ, ਹੈਰੋਇਨ ਅਤੇ ਡਰੱਗ ਮਨੀ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਜੁਗਰਾਜ ਸਿੰਘ Îਨਿਵਾਸੀ ਟਿੰਡਵਾ ਤਹਿਸੀਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਹਾਲ Îਨਿਵਾਸੀ ਕੇਂਦਰੀ ਵਿਹਾਰ ਸੰਨੀ ਇਨਕਲੇਵ ਅਤੇ ਗੁਰਜੀਤ ਸਿੰਘ ਨਿਵਾਸੀ ਪਿੰਡ ਬਡਾਲਾ ਬੰਬ ਤਹਿਸੀਲ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਦੇ ਰੂਪ ਵਿਚ ਹੋਈ ਹੈ। ਮੁਲਜ਼ਮਾਂ 'ਤੇ ਥਾਣਾ ਬਲੌਂਗੀ ਵਿਚ ਆਰਮਸ ਤੇ ਐਨਡੀਪੀਏ ਐਕਟ ਦੀ ਧਾਰਾਵਾਂ  ਦੇ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਮੰਗਲਵਾਰ ਅਦਾਲਤ ਨੇ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਪੁਸ਼ਟੀ ਕੀਤੀ ਹੈ। ਮਾਮਲੇ ਵਿਚ ਕਈ ਹੋਰ ਮੁਲਜ਼ਮ ਕਾਬੂ ਕੀਤੇ ਜਾ ਸਕਦੇ ਹਨ। ਪੁਲਿਸ, ਚੰਡੀਗੜ੍ਹ ਖਰੜ ਰੋਡ 'ਤੇ ਏਅਰਪੋਰਟ ਜਾਣ ਵਾਲੀ ਸੜਕ 'ਤੇ ਪਿੰਡ ਬੱਲੋਮਾਜਰਾ ਦੇ ਕੋਲ ਮੌਜੂਦ ਸੀ।  ਪੁਲਿਸ ਗੱਡੀਆਂ ਦੀ ਚੈਕਿੰਗ ਕਰ ਰਹੀ ਸੀ। ਉਦੋਂ ਹੀ ਕਾਲੇ ਰੰਗ ਤੇ ਸਵਾਰ ਹੋ ਕੇ ਨੌਜਵਾਨ ਆਏ।  ਪੁਲਿਸ ਨੂੰ ਵੇਖ ਕੇ ਉਹ ਮੁੜਨ ਲੱਗੇ। ਪੁਲਿਸ ਨੇ ਪਿੱਛਾ ਕਰਕੇ ਉਨ੍ਹਾਂ ਦਬੋਚ ਲਿਆ। ਜਦ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਕਾਫੀ ਸਮਾਨ ਮਿਲਿਆ।  ਗੁਰਜੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਲੜਾਈ, ਝਗੜੇ ਅਤੇ ਐਨਡੀਪੀਐਸ ਐਕਟ ਦੇ ਕੇਸ ਦਰਜ ਹਨ। ਮੁਲਜ਼ਮਾਂ ਤੋਂ ਪਤਾ  ਚਲਿਆ ਕਿ ਉਹ ਮੋਹਾਲੀ ਅਤੇ ਖਰੜ ਵਿਚ ਹੀ ਹੈਰੋਇਨ ਦੀ ਸਪਲਾਈ ਕਰਦੇ ਹਨ।  ਮੁਲਜ਼ਮਾਂ ਕੋਲੋਂ ਦਸ ਗਰਾਮ ਹੈਰੋਇਨ, ਦੇਸੀ ਪਿਸਟਲ ਅਤੇ ਤਿੰਨ ਜ਼ਿੰਦਾ ਕਾਰਤੂਸ, 40 ਹਜ਼ਾਰ ਦੋ ਸੌ ਰੁਪÂ ਡਰੱਗ ਮਨੀ, ਇੱਕ ਕੰਪਿਊਟਰ ਕੰਡਾ ਮਿਲਿਆ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ,  ਛੇਤੀ ਹੀ ਰਾਜ਼ ਖੁਲ੍ਹਣ ਦੀ ਉਮੀਦ ਹੈ।

ਹੋਰ ਖਬਰਾਂ »