ਸਾਬਕਾ ਡੀਜੀਪੀ ਦਾ ਹਮਦਰਦ ਟੀਵੀ 'ਤੇ ਵੱਡਾ ਖੁਲਾਸਾ

ਚੰਡੀਗੜ•, 7 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਪੰਜਾਬ ਨੂੰ ਅੱਜ ਨਵਾਂ ਡੀਜੀਪੀ ਮਿਲ ਗਿਆ ਹੈ। ਸਰਕਾਰ ਨੇ ਸੀਨੀਅਰ ਆਈਪੀਐੱਸ ਅਫਸਰ ਦਿਨਕਰ ਗੁਪਤਾ ਨੂੰ ਪੰਜਾਬ ਦਾ ਨਵਾਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਦਿਨਕਰ ਗੁਪਤਾ ਨੇ ਡੀਜੀਪੀ ਦੀ ਦੌੜ 'ਚ ਸਾਮੰਤ ਗੋਇਲ ਤੇ ਮੁਹੰਮਦ ਮੁਸਤਫਾ ਨੂੰ ਪਛਾੜਿਆ ਹੈ। ਇਸ ਮੁੱਦੇ 'ਤੇ ਹਮਦਰਦ ਟੀਵੀ ਦੇ ਖ਼ਾਸ ਪ੍ਰੋਗਰਾਮ 'ਖ਼ਬਰਾਂ ਦਾ ਪੋਸਟਮਾਰਟ' ਦੌਰਾਨ ਪੰਜਾਬ ਦੇ ਸਾਬਕਾ ਡੀਜੀਪੀ ਜੇਲ•ਾਂ ਸ਼ਸ਼ੀਕਾਂਤ ਨੇ ਇਕ ਵੱਡਾ ਖੁਲਾਸਾ ਕਰ ਕੇ ਨਵੇਂ ਬਣੇ ਡੀਜੀਪੀ ਦਿਨਕਰ ਗੁਪਤਾ ਅੱਗੇ ਵੱਡੀ ਚੁਣੌਤੀ ਨੂੰ ਦਰਸਾਇਆ ਹੈ। ਉਨ•ਾਂ ਕਿਹਾ ਕਿ ਦਿਨਕਰ ਗੁਪਤਾ ਅੱਗੇ ਸਭ ਤੋਂ ਵੱਡੀ ਚੁਣੌਤੀ ਪੁਲਿਸ ਤੰਤਰ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨ ਦੀ ਹੋਵੇਗੀ। ਪੁਲਿਸ ਤੰਤਰ 'ਤੇ ਸਿਆਸੀ ਦਬਾਅ ਬਾਰੇ ਪੁੱਛੇ ਇਕ ਸਵਾਲ ਦੇ ਜਵਾਬ 'ਚ ਸਾਬਕਾ ਡੀਜੀਪੀ ਨੇ ਖੁਲਾਸਾ ਕੀਤਾ ਕਿ ਇਹ ਦਬਾਅ ਏਨਾਂ ਜ਼ਿਆਦਾ ਹੁੰਦਾ ਹੈ ਕਿ ਇਕ ਸਮਾਂ ਅਜਿਹਾ ਆਇਆ ਸੀ ਕਿ ਉਨ•ਾਂ ਖ਼ੁਦ ਖ਼ੁਦਕੁਸ਼ੀ ਕਰਨ ਬਾਰੇ ਵਿਚਾਰ ਬਣਾ ਲਿਆ ਸੀ। ਉਨ•ਾਂ ਦੱਸਿਆ ਕਿ ਜਦੋਂ ਉਹ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਸਨ ਤਾਂ ਸਿਆਸੀ ਦਬਾਅ ਕਾਰਨ ਉਨ•ਾਂ 'ਤੇ ਹਮਲੇ ਹੋਏ, ਗੋਲੀਆਂ ਚੱਲੀਆਂ, ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਇਥੋਂ ਕਿ ਉਹ ਪੁਲਿਸ ਵੱਲੋਂ ਕੀਤੀ ਜਾਂਦੀ ਹਰਾਸਮੈਂਟ ਕਾਰਨ ਏਨੇ ਜ਼ਿਆਦਾ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਗਏ ਸਨ ਕਿ ਉਨ•ਾਂ ਮਨ ਬਣਾ ਲਿਆ ਸੀ ਕਿ ਜੇ ਅੱਜ ਪੁਲਿਸ ਓਨਾ ਨੂੰ ਗ੍ਰਿਫ਼ਤਾਰ ਕਰਨ ਆਈ ਤਾਂ ਉਹ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲੈਣਗੇ। ਇਸ ਤੋਂ ਇਲਾਵਾ ਉਨ•ਾਂ ਇਸ ਗੱਲ ਦਾ ਗਿਲਾ ਵੀ ਜ਼ਾਹਰ ਕੀਤਾ ਕਿ ਜਦੋਂ ਉਹ ਨਸ਼ਿਆਂ ਵਿਰੁੱਧ ਲੜਾਈ ਲੜ ਰਹੇ ਸਨ ਤਾਂ ਉਨ•ਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ। ਉਨ•ਾਂ ਨੂੰ ਉਮੀਦ ਸੀ ਕਿ ਸਮਾਜ ਦੇ ਲੋਕ ਉਨ•ਾਂ ਨਾਲ ਖੜਨਗੇ ਪਰ ਕੋਈ ਖੜਾ ਨਾ ਹੋਇਆ। ਸ਼ਸ਼ੀਕਾਂਤ ਨੇ ਜਿਸ ਤਰ•ਾਂ ਪੁਲਿਸ 'ਤੇ ਸਿਆਸੀ ਦਬਾਅ ਦਾ ਦਰਦ ਬਿਆਨ ਕੀਤਾ ਹੈ, ਉਸ ਤੋਂ ਸਾਫ ਹੈ ਕਿ ਸਿਸਟਮ ਵਿਚ ਸਭ ਕੁੱਝ ਠੀਕ ਨਹੀਂ ਹੈ। ਪੁਲਿਸ ਅਧਿਕਾਰੀਆਂ ਅੰਦਰ ਸੁਲਗ ਰਿਹਾ ਜਵਾਲਾ ਜਦੋਂ ਫੁਟੇਗਾ ਨੁਕਸਾਨ ਵੱਡਾ ਹੋ ਸਕਦੈ। ਸੋ ਇਸ ਕਰਕੇ ਨਵੇਂ ਡੀਜੀਪੀ ਦਿਨਕਰ ਗੁਪਤਾ ਨੂੰ ਸਭ ਤੋਂ ਪਹਿਲਾਂ ਤਾਂ ਪੁਲਿਸ ਤੰਤਰ ਨੂੰ ਸਿਆਸੀ ਦਬਾਅ ਤੋਂ ਮੁਕਤ ਕਰਨਾ ਹੋਵੇਗਾ ਤਾਂ ਜੋ ਲੋਕਾਂ ਦਾ ਪੁਲਿਸ 'ਤੇ ਭਰੋਸਾ ਬਹਾਲ ਹੋ ਸਕੇ ਤੇ ਕਿਸੇ ਪੁਲਿਸ ਵਾਲੇ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਨਾ ਹੋਣਾ ਪਏ।

ਹੋਰ ਖਬਰਾਂ »