2017 ਦੌਰਾਨ ਇੱਕ ਮਸਜਿਦ 'ਚ ਕੀਤੀ ਸੀ ਅੰਨ•ੇਵਾਹ ਫ਼ਾਇਰਿੰਗ

ਕਿਊਬਿਕ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : 2017 'ਚ ਮਸਜਿਦ ਦੇ ਬਾਹਰ ਫ਼ਾਇਰਿੰਗ ਕਰਨ ਵਾਲੇ ਐਲਕਜ਼ੈਂਡਰ ਬਿਸ਼ੌਨਨੇਟ ਨੂੰ ਕੈਨੇਡਾ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਜੇਲ• ਹੋ ਸਕਦੀ ਹੈ। ਉਸ ਵੱਲੋਂ ਕੀਤੀ ਗੋਲੀਬਾਰੀ ਦੌਰਾਨ 6 ਵਿਅਕਤੀ ਮਾਰੇ ਗਏ ਸਨ ਤੇ ਕਈ ਜ਼ਖ਼ਮੀ ਹੋਏ। ਐਲਕਜ਼ੈਂਡਰ ਮਹਿਜ਼ 29 ਸਾਲਾ ਦਾ ਹੈ, ਜਿਸ ਨੇ ਉਸ ਵੇਲੇ ਅੰਨ•ੇਵਾਹ ਫਾਇਰਿੰਗ ਕੀਤੀ ਸੀ। ਕੈਨੇਡਾ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਹੋਵੇਗਾ, ਜਿਸ ਨੂੰ ਇਨ•ਾਂ ਦੋਸ਼ਾਂ ਤਹਿਤ ਸਭ ਤੋਂ ਲੰਬੀ ਜੇਲ• ਭੁਗਤਣੀ ਪਵੇਗੀ। ਕਿਊਬਿਕ ਦੀ ਅਦਾਲਤ 'ਚ ਐਲਕਜ਼ੈਂਡਰ ਨੂੰ ਇਹ ਸਜ਼ਾ ਸੁਣਾਈ ਜਾਣੀ ਹੈ। ਦੱਸ ਦੱਈਏ ਕਿ ਐਲਕਜ਼ੈਂਡਰ ਵੱਲੋਂ ਪਛਤਾਵਾ ਜ਼ਾਹਿਰ ਕਰਦਿਆਂ ਰਹਿਮ ਦੀ ਅਪੀਲ ਵੀ ਕੀਤੀ ਜਾ ਚੁੱਕੀ ਹੈ। ਪਰ ਅਦਾਲਤ ਵੱਲੋਂ ਰਹਿਮ ਦੇ ਅਸਾਰ ਘੱਟ ਹੀ ਜਾਪਦੇ ਹਨ। ਹਾਦਸੇ 'ਚ ਮਰਨ ਵਾਲਿਆਂ 'ਚ ਮੌਜੂਦ 42 ਸਾਲ ਮਾਮਾਡਾਊ ਤਨਾਊ ਬੈਰੀ, 41 ਸਾਲਾ ਐਬਦਲਕਰੀਮ ਹਸਨ, 60 ਸਾਲਾ ਖਾਲਿਦਬੇਲਕਾਸੇਮੀ, 44 ਸਾਲਾ ਅਬਊਬਕਰ ਥਾਬਤੀ, 57 ਸਾਲਾ ਅਜ਼ੀਦੀਨ ਸਾਊਫ਼ੀਆਨ ਅਤੇ 39 ਸਾਲਾ ਇਬਰਾਹਿਮ ਬੈਰੀ ਮੌਜੂਦ ਸਨ। ਉਕਤ ਦੋਸ਼ੀ 'ਲਾਵਲ ਯੂਨੀਵਰਸਿਟੀ' ਦਾ ਵਿਦਿਆਰਥੀ ਰਹਿ ਚੁੱਕਾ ਹੈ। ਉਕਤ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਉਹ ਮਸਜਿਦ ਦੇ ਅੰਦਰ ਦਾਖਲ ਹੋ ਗਿਆ ਸੀ ਤੇ ਸ਼ਾਮ ਦੀ ਨਮਾਜ਼ ਅਦਾ ਕਰਨ ਲਈ ਇਕੱਤਰ ਹੋਏ ਲੋਕਾਂ 'ਤੇ ਅੰਨ•ੇਵਾਹ ਗੋਲੀਆਂ ਦਾਗ ਦਿੱਤੀਆਂ ਸਨ। ਜ਼ਿਕਰਯੋਗ ਹੈ ਕਿ ਗੋਲੀਬਾਰੀ ਦੌਰਾਨ ਜਿੱਥੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ, ਉੱਥੇ ਹੀ ਪੰਜ ਹੋਰ ਗੰਭੀਰ ਜ਼ਖ਼ਮੀ ਹੋਏ ਸਨ। ਜ਼ਖ਼ਮੀਆਂ 'ਚੋਂ ਇੱਕ ਏਮੈਨ ਡੇਰਬਾਲੀ ਨਾਮੀ ਵਿਅਕਤੀ ਦੇ 7 ਗੋਲੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਉਸ ਦੇ ਲੱਕ ਤੋਂ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਇਸ ਤੋਂ ਇਲਾਵਾ ਐਲਕਜ਼ੈਂਡਰ ਨੇ ਛੇਵੇਂ ਵਿਅਕਤੀ ਦਾ ਕਤਲ ਮਸਜਿਦ ਦੇ ਬਾਹਰ ਕੀਤਾ ਸੀ, ਜੋ ਉੱਥੇ ਪੈਦਲ ਤੁਰਿਆ ਜਾ ਰਿਹਾ ਸੀ। ਦੱਸਣਾ ਬਣਦਾ ਹੈ ਕਿ ਉਹ 'ਫਰਸਟ ਡਿਗਰੀ ਮਰਡਰ' ਮਾਮਲੇ 'ਚ ਦੋਸ਼ੀ ਪਾਇਆ ਗਿਆ ਹੈ, ਜਿਸ ਦਾ ਸਿੱਧਾ ਭਾਵ ਉਮਰ ਕੈਦ ਦੀ ਸਜ਼ਾ ਹੁੰਦਾ ਹੈ ਤੇ ਅਜਿਹੇ ਮਾਮਲੇ 'ਚ 25 ਸਾਲ ਤੋਂ ਪਹਿਲਾਂ ਜ਼ਮਾਨਤ ਵੀ ਨਹੀਂ ਮਿਲਦੀ ਪਰ ਸਾਲ 2011 ਵਿੱਚ ਲਿਆਂਦੇ 'ਕ੍ਰਿਮੀਨਲ ਕੋਡ' ਦੇ ਨਵੇਂ ਪ੍ਰਸਤਾਵ ਮੁਤਾਬਕ, ਜਦੋਂ ਕਿਸੇ ਮਾਮਲੇ 'ਚ ਇੱਕ ਤੋਂ ਜ਼ਿਆਦਾ ਲੋਕ ਪ੍ਰਭਾਵਤ ਜਾਂ ਸ਼ਿਕਾਰ ਬਣਾਏ ਜਾਂਦੇ ਹਨ ਤਾਂ ਜੱਜ ਦੋਸ਼ੀ ਨੂੰ ਵੱਖ-ਵੱਖ ਮਾਮਲਿਆਂ 'ਚ ਲਗਾਤਾਰ ਸਜ਼ਾ ਸੁਣਾਉਣ ਲਈ ਸਮਰਥ ਹੁੰਦਾ ਹੈ। ਇਸ ਮਾਮਲੇ 'ਚ ਵੀ ਦੋਸ਼ੀ ਨੂੰ ਇਸੇ ਕਾਨੂੰਨ ਤਹਿਤ ਸਜ਼ਾ ਸੁਣਾਈ ਜਾਵੇਗੀ।

ਹੋਰ ਖਬਰਾਂ »

ਹਮਦਰਦ ਟੀ.ਵੀ.