'ਮੂਰਤੀਆਂ 'ਤੇ ਖਰਚਿਆ ਲੋਕਾਂ ਦਾ ਪੈਸਾ ਵਾਪਸ ਕਰੇ ਮਾਇਆਵਤੀ'

ਨਵੀਂ ਦਿੱਲੀ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਸੁਪਰੀਮ ਕੋਰਟ ਤੋਂ ਬੀਐਸਪੀ ਸੁਪ੍ਰੀਮੋ ਮਾਇਆਵਤੀ ਨੂੰ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਹੁਕਮ ਸੁਣਾਇਆ ਕਿ ਆਪਣੇ ਕਾਰਜਕਾਲ ਦੌਰਾਨ ਸਮਾਰਕਾਂ ਅਤੇ ਮੂਰਤੀਆਂ 'ਤੇ ਖਰਚਿਆ ਲੋਕਾਂ ਦਾ ਪੈਸਾ ਮਾਇਆਵਤੀ ਵਾਪਸ ਕਰੇ। 2009 'ਚ ਦਰਜ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਚੀਫ਼ ਜਸਟਿਸ ਰੰਜਨ ਗੋਗੋਈ ਨੇ ਇਹ ਆਦੇਸ਼ ਦਿੱਤਾ। ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 2 ਅਪ੍ਰੈਲ ਦੀ ਤੈਅ ਕੀਤੀ ਗਈ ਹੈ। ਮਾਇਆਵਤੀ ਦੇ ਵਕੀਲ ਨੇ ਮਾਮਲੇ ਦੀ ਸੁਣਵਾਈ ਮਈ ਤੋਂ ਬਾਅਦ ਕਰਨ ਦੀ ਅਪੀਲ ਕੀਤੀ ਸੀ ਪਰ ਕੋਰਟ ਨੇ ਇਹ ਅਪੀਲ ਸਵੀਕਾਰ ਨਹੀਂ ਕੀਤੀ। ਮੂਰਤੀਆਂ 'ਤੇ ਜਨਤਾ ਦੇ ਪੈਸੇ ਖਰਚ ਹੋਣ ਸਬੰਧੀ ਸੁਪਰੀਮ ਕੋਰਟ 'ਚ 2009 ਦਰਮਿਆਨ ਜਨਹਿਤ ਪਟੀਸ਼ਨ ਦਰਜ ਕੀਤੀ ਗਈ ਸੀ। ਲਗਭਗ 10 ਸਾਲ ਪੁਰਾਣੀ ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸਰਵਉੱਚ ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰੇ ਦੇਖਿਆ ਜਾਵੇ ਤਾਂ ਬੀਐਸਪੀ ਮੁਖੀ ਨੂੰ ਮੂਰਤੀਆਂ 'ਤੇ ਖਰਚ ਕੀਤਾ ਗਿਆ ਜਨਤਾ ਦਾ ਪੈਸਾ ਵਾਪਸ ਕਰਨਾ ਪਵੇਗਾ। ਚੀਫ਼ ਜਸਟਿਸ ਰੰਜਨ ਗੋਗੋਈ ਨੇ ਕਿਹਾ ਕਿ ਮਾਮਲੇ ਦੀ ਅਗਲੀ ਸੁਣਵਾਈ ਲਈ 2 ਅਪ੍ਰੈਲ ਦੀ ਤਰੀਕ ਤੈਅ ਕੀਤੀ ਜਾਂਦੀ ਹੇ। ਜ਼ਿਕਰਯੋਗ ਹੈ ਕਿ ਮਾਇਆਵਤੀ ਨੇ ਬਤੌਰ ਮੁੱਖ ਰਹਿੰਦਿਆਂ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਹਾਥੀ ਅਤੇ ਆਪਣੀਆਂ ਕਈ ਮੂਰਤੀਆਂ ਲਗਵਾਈਆਂ ਸਨ। ਬੀਐਸਪੀ ਮੁਖੀ ਨੇ ਕਈ ਪਾਰਕਾਂ ਅਤੇ ਸਮਾਰਕਾਂ ਵੀ ਅਜਿਹੀਆਂ ਬਣਵਾਈਆਂ ਸਨ, ਜਿਨ•ਾਂ 'ਚ ਉਨ•ਾਂ ਦੀਆਂ ਅਤੇ ਹਾਥੀ ਦੀਆਂ ਮੂਰਤੀਆਂ ਸਨ। ਇਨ•ਾਂ ਦੇ ਨਾਲ ਹੀ ਕਾਂਸ਼ੀਰਾਮ ਅਤੇ ਬਾਬਾ ਸਾਹੇਬ ਅੰਬੇਡਕਰ ਦੀਆਂ ਵੀ ਕਈ ਮੂਰਤੀਆਂ ਉਨ•ਾਂ ਦੇ ਕਾਰਜਕਾਲ 'ਚ ਲਗਾਈਆਂ ਗਈਆਂ। ਉਸ ਸਮੇਂ ਉਤਰ ਪ੍ਰਦੇਸ਼ 'ਚ ਮਾਇਆਵਤੀ ਦੇ ਮੂਰਤੀ ਲਗਾਉਣ ਦਾ ਵਿਰੋਧ ਸਮਾਜਵਾਦੀ ਪਾਰਟੀ ਸਮੇਤ ਕਈ ਦਲਾਂ ਨੇ ਵੀ ਕੀਤਾ ਸੀ। ਹਾਲਾਂਕਿ ਬਦਲਦੇ ਦੌਰ 'ਚ ਹੁਣ ਐਸਪੀ-ਬੀਐਸਪੀ ਦੀਆਂ ਤਲਖੀਆਂ ਦੂਰ ਹੋ ਗਈਆਂ ਹਨ ਅਤੇ ਦੋਵੇਂ ਪਾਰਟੀਆਂ ਗੱਠਜੋੜ 'ਚ 2019 ਦੀ ਲੋਕਸਭਾ ਚੋਣਾਂ ਲੜਨ ਜਾ ਰਹੀਆਂ ਹਨ। ਕੋਰਟ ਦਾ ਇਹ ਫ਼ੈਸਲਾ ਜਿੱਥੇ ਮਾਇਆਵਤੀ ਲਈ ਮੁਸੀਬਤ ਕਿਹਾ ਜਾ ਰਿਹਾ ਹੈ, ਉੱਥੇ ਹੀ ਦੇਸ਼ ਦੇ ਲੋਕਾਂ ਲਈ ਇਹ ਇੱਕ ਬਹੁਤ ਚੰਗੀ ਉਮੀਦ ਵਜੋਂ ਵੀ ਦੇਖਿਆ ਜਾ ਰਿਹਾ, ਕਿਉਂਕਿ ਇਹ ਫ਼ੈਸਲਾ ਸਿਆਸਤਦਾਨਾਂ ਨੂੰ ਇਹ ਗੱਲ ਸੋਚਣ ਲਈ ਮਜਬੂਰ ਜ਼ਰੂਰ ਕਰੇਗਾ ਕਿ ਜਨਤਾ ਦਾ ਪੈਸਾ ਕਿਸੇ ਗ਼ਲਤ ਪਾਸੇ ਨਾ ਲੱਗ ਜਾਵੇ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਭਰੋਸਾ ਬੱਝ ਜਾਵੇਗਾ ਕਿ ਜੇਕਰ ਉਨ•ਾਂ ਨੂੰ ਆਪਣੇ ਪੈਸੇ ਦੀ ਦੁਰਵਰਤੋਂ ਹੁੰਦੀ ਦਿਖ ਰਹੀ ਹੈ ਤਾਂ ਉਹ ਕਾਨੂੰਨੀ ਲੜਾਈ ਲੜ ਕੇ ਆਪਣੇ ਹੱਕ ਵਾਪਸ ਵੀ ਲੈ ਸਕਦੇ ਹਨ।

ਹੋਰ ਖਬਰਾਂ »