ਬ੍ਰਿਟਿਸ਼ ਕੋਲੰਬੀਆ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਬੇਸ਼ੱਕ ਸੂਬਾ ਅਤੇ ਫੈਡਰਲ ਸਰਕਾਰ ਆਪਣੇ-ਆਪਣੇ ਪੱਧਰ 'ਤੇ ਨਸ਼ਿਆਂ ਦੀ ਸਮੱਸਿਆ ਨੂੰ ਠੱਲ• ਪਾਉਣ ਲਈ ਲਗਾਤਾਰ ਕੋਸ਼ਿਸ਼ਾਂ 'ਚ ਲੱਗੀਆਂ ਰਹਿੰਦੀਆਂ ਹਨ ਪਰ ਫਿਰ ਵੀ ਇਸ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। 'ਦਾ ਬੀਸੀ ਕੋਰਨਰਜ਼ ਸਰਵਿਸ' ਦੀ ਰਿਪੋਰਟ ਮੁਤਾਬਕ ਸਾਲ 2018 ਵਿੱਚ ਗੈਰ-ਕਾਨੂੰਨੀ ਨਸ਼ੇ ਦੀ ਓਵਰਡੋਜ਼ ਕਾਰਨ 1,489 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ, ਜੋ ਕਿ 2017 ਵਿੱਚ ਓਵਰਡੋਜ਼ ਕਾਰਨ ਹੋਈਆਂ ਕੁੱਲ ਮੌਤਾਂ ਦੇ ਬਰਾਬਰ ਸੀ। ਪਰ ਇਸ ਦੇ ਨਾਲ ਹੀ ਖ਼ਦਸ਼ਾ ਪ੍ਰਗਟਾਇਆ ਗਿਆ ਹੈ ਕਿ ਜੇਕਰ ਹੋਰ ਗੰਭੀਰਤਾ ਨਾਲ ਇਸ ਦੀ ਜਾਂਚ ਕੀਤੀ ਜਾਵੇ ਤਾਂ ਇਸ ਗਿਣਤੀ 'ਚ ਵਾਧਾ ਵੀ ਹੋ ਸਕਦਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਬੀਸੀ ਕੋਰਨਰਜ਼ ਸਰਵਿਸ ਤੋਂ ਚੀਫ਼ ਕੋਰਨਰ ਲੀਜ਼ਾ ਲਾਪੋਇਟ ਨੇ ਕਿਹਾ ਕਿ ਗ਼ੈਰ ਕਾਨੂੰਨੀ ਨਸ਼ੇ ਦੀ ਸਪਲਾਈ ਅਨੁਮਾਨ ਤੋਂ ਪਰੇ ਹੈ ਅਤੇ ਇਸ 'ਤੇ ਕਾਬੂ ਵੀ ਨਹੀਂ ਪੈ ਰਿਹਾ, ਜਿਸ ਕਾਰਨ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਸਾਥੀ, ਦੋਸਤ-ਮਿੱਤਰ ਜਾਂ ਪਿਆਰੇ ਗਵਾਉਣੇ ਪੈ ਰਹੇ ਹਨ। ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ 'ਚ 86 ਫ਼ੀਸਦੀ ਲੋਕ ਅਜਿਹੇ ਹੁੰਦੇ ਹਨ, ਜਿਨ•ਾਂ ਦੀ ਮੌਤ ਗ਼ੈਰ-ਕਾਨੂੰਨੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੁੰਦੀ ਹੈ। ਉਨ•ਾਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਸਾਲ 2018 'ਚ 1,489 ਲੋਕਾਂ ਦੀ ਮੌਤ ਗੈਰ ਕਾਨੂੰਨੀ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋਈ ਹੈ, ਜੋ ਕਿ ਸੜਕ ਹਾਦਸੇ, ਘਰੇਲੂ ਹਿੰਸਾ ਜਾਂ ਖੁਦਕੁਸ਼ੀ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ ਤੋਂ ਵੀ ਕਿਤੇ ਜ਼ਿਆਦਾ ਹਨ। ਉਨ•ਾਂ ਕਿਹਾ ਕਿ ਜੇਕਰ ਅਸੀਂ ਦੇਸ਼ ਦੇ ਨਾਗਰਿਕਾਂ ਨੂੰ ਨਸ਼ਿਆਂ ਦੀ ਲਪੇਟ 'ਚ ਆ ਕੇ ਮਰਨ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਨਵੀਆਂ ਯੋਜਨਾਵਾਂ ਤੇ ਤੱਥਾਂ 'ਤੇ ਆਧਾਰਤ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਨਵੇਂ ਰਾਹ ਤਲਾਸ਼ ਕੇ ਹੀ ਅਸੀਂ ਇਸ ਸਮੱਸਿਆ 'ਤੇ ਠੱਲ• ਪਾ ਸਕਦੇ ਹਾਂ।

ਹੋਰ ਖਬਰਾਂ »