ਰੱਖਿਆ ਮੰਤਰੀ ਨੇ ਕਿਹਾ, ਅਖਬਾਰ ਦੀ ਖ਼ਬਰ ਵਿਚ ਸਚਾਈ ਨਹੀਂ

ਨਵੀਂ ਦਿੱਲੀ, 8 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰੀ ਮੁੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਰਾਫੇਲ ਲੜਾਕੂ ਜਹਾਜ਼ਾਂ ਦੇ ਸਮਝੌਤੇ ਨੂੰ ਲੈ ਕੇ ਵੱਡਾ ਦੋਸ਼ ਲਗਾਇਆ ਹੈ। ਰਾਹੁਲ ਗਾਂਧੀ ਨੇ ਕਿਹਾ, 'ਮੈਂ ਸਾਲ ਭਰ ਤੋਂ ਕਹਿ ਰਿਹਾ ਹਾਂ ਕਿ ਪ੍ਰਧਾਨ ਮੰਤਰੀ ਮੋਦੀ ਖ਼ੁਦ ਰਾਫੇਲ ਘੁਟਾਲੇ ਵਿਚ ਸ਼ਾਮਲ ਹਨ। ਅੱਜ ਹਿੰਦੂ ਵਿਚ ਇਹ ਗੱਲ ਛਪੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਏਅਰਫੋਰਸ ਦਾ 30 ਹਜ਼ਾਰ ਕਰੋੜ ਰੁਪਏ ਅਨਿਲ ਅੰਬਾਨੀ ਦੀ ਜੇਬ ਵਿਚ ਸੁੱਟ ਦਿੱਤਾ। ਹਾਲਾਂਕਿ, ਰਾਫੇਲ ਡੀਲ ਵੇਲੇ ਰੱਖਿਆ ਸਕੱਤਰ ਰਹੇ ਜੀ. ਮੋਹਨ ਕੁਮਾਰ ਦਾ ਕਹਿਣਾ ਹੈ ਕਿ ਰਾਫੇਲ ਦੀ ਗੱਲਬਾਤ ਦਾ ਲੈਣਾ-ਦੇਣਾ ਕੀਮਤ ਨਾਲ ਨਹੀਂ ਸੀ। ਇਹ ਆਮ ਸ਼ਰਤਾਂ 'ਤੇ ਗੱਲਬਾਤ ਸੀ।ਰਾਹੁਲ ਗਾਂਧੀ ਨੇ ਕਿਹਾ ਕਿ ਹਵਾਈ ਫ਼ੌਜ, ਰੱਖਿਆ ਮੰਤਰਾਲੇ ਦੇ ਲੋਕ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਫਰਾਂਸ ਤੋਂ ਸਿੱਧੀ ਗੱਲਬਾਤ ਕਰ ਰਹੇ ਹਨ। ਓਲੈਂਦੇ ਜੀ ਨੇ ਜੋ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਨਿਲ ਅੰਬਾਨੀ ਨੂੰ ਕੰਟ੍ਰੈਕਟ ਮਿਲਣਾ ਚਾਹੀਦੈ। ਇਹ ਗੱਲ ਇਸ ਨੂੰ ਬਲ ਦਿੰਦੀ ਹੈ। ਦਰਅਸਲ ਅੰਗਰੇਜ਼ੀ ਅਖ਼ਾਬਰ ਦਿ ਹਿੰਦੂ ਨੇ ਖੁਲਾਸਾ ਕੀਤਾ ਹੈ ਕਿ ਫਰਾਂਸ ਸਰਕਾਰ ਨਾਲ ਰਾਫੇਲ ਡੀਲ ਨੂੰ ਲੈ ਕੇ ਰੱਖਿਆ ਮੰਤਰਾਲੇ ਵੱਲੋਂ ਕੀਤੀ ਜਾ ਰਹੀ ਡੀਲ ਦੌਰਾਨ ਪ੍ਰਧਾਨ ਮੰਤਰੀ ਦਫ਼ਤਰ ਦੇ ਦਖ਼ਲ ਦਾ ਫਾਇਦਾ ਫਰਾਂਸ ਨੂੰ ਮਿਲਿਆ ਸੀ। ਪੀਐੱਮਓ ਦੇ ਇਸ ਦਖ਼ਲ ਦਾ ਰੱਖਿਆ ਮੰਤਰਾਲੇ ਨੇ ਵਿਰੋਧ ਕੀਤਾ ਸੀ। ਹੁਣ ਇਸੇ ਮੀਡੀਆ ਰਿਪੋਰਟ ਦੇ ਆਧਾਰ 'ਤੇ ਕਾਂਗਰਸ ਨੇ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨਿ•ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਧੇ ਤੌਰ 'ਤੇ ਇਸ ਵਿਚ ਦਖ਼ਲ ਦਿੱਤਾ ਸੀ।

ਹੋਰ ਖਬਰਾਂ »