ਕਿਹਾ, ਈਡੀ 'ਤੇ ਸਿਆਸੀ ਦਬਾਅ ਕਾਰਨ ਮਜੀਠੀਆ ਵਿਰੁੱਧ ਨਹੀਂ ਹੋਈ ਕਾਰਵਾਈ

ਚੰਡੀਗੜ•, 8 ਫਰਵਰੀ (ਹਮਦਰਦ ਨਿਊਜ਼ ਸਰਵਿਸ): ਜਲੰਧਰ ਤੇ ਹੁਸ਼ਿਆਰਪੁਰ ਲੋਕ ਸਭਾ ਹਲਕਿਆਂ ਤੋਂ ਕਾਂਗਰਸ ਦੀ ਟਿਕਟ ਲਈ ਦਾਅਵੇਦਾਰੀ ਠੋਕਣ ਵਾਲੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਨੇ ਦੱਸਿਆ ਹੈ ਕਿ ਅਕਾਲੀ ਦਲ 'ਚ ਹੁਣ ਵੱਡੇ ਬਾਦਲ ਦੀ ਨਹੀਂ ਚੱਲਦੀ। ਉਨ•ਾਂ ਕਿਹਾ ਕਿ ਉਹ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਹਨ। ਉਨ•ਾਂ ਦਾਅਵਾ ਕੀਤਾ ਕਿ ਅਕਾਲੀ ਦਲ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਨ•ਾਂ ਚੋਣਾਂ ਵਿੱਚ ਉਸ ਨੂੰ ਇੱਕ ਵੀ ਸੀਟ ਨਹੀਂ ਮਿਲਣੀ। ਉਨ•ਾਂ ਕਿਹਾ ਕਿ ਕੇਸ ਵਿੱਚ ਸਟੇਅ ਮਿਲਣ ਤੋਂ ਬਾਅਦ ਹੀ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਹੈ। ਫਿਲੌਰ ਨੇ ਕਿਹਾ ਕਿ 2007 ਤੋਂ ਅਕਾਲੀ ਦਲ ਵਿੱਚ ਉਨ•ਾਂ ਨਾਲ ਗਲਤ ਹੋਣਾ ਸ਼ੁਰੂ ਹੋਇਆ ਸੀ। ਉਨ•ਾਂ ਦੱਸਿਆ ਕਿ ਉਨ•ਾਂ ਨੂੰ ਸੀਪੀਐਸ ਬਣਾਇਆ ਗਿਆ ਜਦਕਿ ਮਜੀਠੀਆ ਨੂੰ ਮੰਤਰੀ ਬਣਾ ਦਿੱਤਾ। ਉਨ•ਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਬਾਰੇ ਗੱਲ ਕਰਦਿਆਂ ਕਿਹਾ ਕਿ ਈਡੀ ਦੇ ਅਫ਼ਸਰ ਨੇ ਖ਼ੁਦ ਅਦਾਲਤ ਵਿੱਚ ਮੰਨਿਆ ਸੀ ਕਿ ਉਹ ਦਬਾਅ ਹੇਠ ਕੰਮ ਕਰਦਾ ਹੈ। ਈਡੀ ਪੂਰੇ ਮੁਲਕ ਵਿੱਚ ਵਿਰੋਧੀਆਂ ਨੂੰ ਟਾਰਗੇਟ ਕਰ ਰਹੀ ਹੈ। ਈਡੀ ਵੱਲੋਂ ਪੇਸ਼ ਡਾਇਰੀ ਵਿੱਚ ਕੁੱਲ 300 ਨਾਂ ਸੀ ਪਰ ਸਿਰਫ ਉਨ•ਾਂ 'ਤੇ ਹੀ ਕਾਰਵਾਈ ਕੀਤੀ ਗਈ। ਉਨ•ਾਂ ਰੋਸ ਜਤਾਇਆ ਕਿ ਮਾਮਲੇ ਵਿੱਚ ਮਜੀਠੀਆ ਦਾ ਵੀ ਸਿੱਧਾ ਨਾਂ ਸਾਹਮਣੇ ਆਇਆ ਸੀ ਪਰ ਉਨ•ਾਂ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ•ਾਂ ਦੱਸਿਆ ਕਿ ਅਕਾਲੀ ਦਲ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਹੁਣ ਅਕਾਲੀ ਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਨਹੀਂ ਚੱਲਦੀ। ਬੀਤੇ ਦਿਨੀਂ ਉਨ•ਾਂ ਆਮ ਆਦਮੀ ਪਾਰਟੀ ਬਾਰੇ ਵੀ ਕਿਹਾ ਸੀ ਕਿ ਇਸ ਸਮੇਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਅਧਾਰ ਨੂੰ ਤਕੜਾ ਖੋਰਾ ਲੱਗ ਚੁੱਕਾ ਹੈ ਪਰ ਕਾਂਗਰਸ ਪਾਰਟੀ ਆਪਣਾ ਅਧਾਰ ਮੁੜ ਕਾਇਮ ਕਰਨ 'ਚ ਕਾਮਯਾਬ ਰਹੀ ਹੈ।

ਹੋਰ ਖਬਰਾਂ »