ਨਿਊਯਾਰਕ, 9 ਫਰਵਰੀ, (ਹ.ਬ.) : ਅਮਰੀਕਾ ਦੇ ਨਿਊਯਾਰਕ ਸਿਟੀ ਸਥਿਤ ਮੈਡਲ ਤੁਸਾਦ ਮਿਊਜ਼ੀਅਮ ਵਿਚ ਬਾਲੀਵੁਡ ਅਤੇ ਹਾਲੀਵੁਡ ਸਟਾਰ ਪ੍ਰਿਅੰਕਾ ਚੋਪੜਾ ਦੇ ਮੋਮ ਦੇ ਪੁਤਲੇ ਦਾ ਵੀਰਵਾਰ ਨੂੰ ਉਦਘਾਟਨ ਕੀਤਾ ਗਿਆ। ਦੇਸੀ ਗਰਲ ਦੇ ਨਾਂ ਨਾਲ ਮਸ਼ਹੂਰ ਪ੍ਰਿਅੰਕਾ ਚੋਪੜਾ ਨੇ ਅਪਣੇ ਮੋਮ ਦੇ ਬੁੱਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਸਾਈਟਾਂ 'ਤੇ ਵੀ ਸਾਂਝੀਆਂ ਕੀਤੀਆਂ। ਫੇਸਬੁੱਕ 'ਤੇ ਉਨ੍ਹਾਂ ਲਿਖਿਆ ਕਿ ਨਿਊਯਾਰਕ  ਸਿਟੀ ਦੇ ਮੈਡਮ ਤੁਸਾਦ ਵਿਚ ਤੁਸੀਂ ਮੇਰਾ ਬੁੱਤ ਵੇਖ ਸਕਦੇ ਹੋ। ਹੋਰ ਥਾਵਾਂ 'ਤੇ ਵੀ ਜਲਦੀ ਹੀ ਇਸ ਦਾ ਉਦਘਾਟਨ ਹੋਵੇਗਾ। ਲੰਡਨ ਅਤੇ ਸਿਡਨੀ ਦੇ ਨਾਲ ਏਸ਼ੀਆ ਦੇ ਕਈ ਦੇਸ਼ਾਂ ਵਿਚ ਮੈਡਮ ਤੁਸਾਦ ਮਿਊਜ਼ੀਅਮ ਵਿਚ ਵੀ ਅਭਿਨੇਤਰੀਆਂ ਦਾ ਬੁੱਤ ਰੱਖਿਆ ਜਾਣਾ ਹੈ।  ਪ੍ਰਿਅੰਕਾ ਦੇ ਬੁੱਤ ਨੂੰ ਲਾਲ ਰੰਗ ਦੀ ਡਰੈਸ ਪਾਈ ਗਈ ਹੈ। 2016 ਦੇ ਏਮੀ ਐਵਾਰਡਜ਼ ਵਿਚ ਉਨ੍ਹਾਂ ਨੇ ਇਹ ਡਰੈਸ ਪਾਈ ਸੀ। ਬੁੱਤ  ਨੂੰ Îਇੱਕ ਅੰਗੂਠੀ ਦੀ ਨਕਲ ਵੀ ਪਾਈ ਗਈ ਹੈ ਜੋ ਪ੍ਰਿਅੰਕਾ ਦੇ ਪਤੀ ਨਿਕ ਜੋਨਾਸ ਨੇ ਉਨ੍ਹਾਂ ਦਿੱਤੀ ਸੀ। ਕਵਾਂਟਿਕੋ ਟੀਵੀ ਸੀਰੀਜ਼ ਨਾਲ ਹਾਲੀਵੁਡ ਵਿਚ ਅਪਣੀ ਪਛਾਣ ਬਣਾਉਣ ਵਾਲੀ ਪ੍ਰਿਅੰਕਾ ਚੋਪੜਾ ਨੇ ਇੰਸਟਾਗਰਾਮ 'ਤੇ Îਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿਚ ਉਹ ਬੁੱਤ ਬਣਾਉਣ ਵਾਲੇ ਕਲਾਕਾਰਾਂ ਨਾਲ ਕੰਮ ਕਰਦੀ ਨਜ਼ਰ ਆ ਰਹੀ ਹੈ। ਮੈਡਮ ਤੁਸਾਦ ਨੇ ਵੀ ਬੁੱਤ ਦੇ ਉਦਘਾਟਨ ਦੌਰਾਨ ਪ੍ਰਿਅੰਕਾ ਦਾ ਵੀਡੀਓ ਪੋਸਟ ਕੀਤਾ ਹੈ।  ਇਸ ਵੀਡੀਓ ਵਿਚ ਪ੍ਰਿਅੰਕਾ ਨੇ ਕਿਹਾ ਕਿ ਮੈਂ ਖੁਦ ਹੈਰਾਨ ਹੋ ਗਈ। Îਇਹ ਬਿਲਕੁਲ ਕਰੇਜ਼ੀ ਹੈ। ਮੈਨੂੰ ਮੇਰੇ ਬੁੱਤ ਦੇ ਭਰਵੱਟੇ ਬਹੁਤ ਪਸੰਦ ਆਏ। 

ਹੋਰ ਖਬਰਾਂ »