ਬੀਜਿੰਗ, 9 ਫਰਵਰੀ, (ਹ.ਬ.) : ਚੀਨ ਵਿਚ ਚੰਦਰ ਨਵੇਂ ਸਾਲ ਦੀ ਰਾਤ ਦੋ ਪਰਵਾਰਾਂ ਦੀਆਂ ਹਿੰਸਕ ਘਟਨਾਵਾਂ ਵਿਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ। Îਇੱਕ ਪਰਿਵਾਰ ਵਿਚ ਜਿੱਥੇ ਇੱਕ ਵਿਅਕਤੀ ਨੇ ਅਪਣੇ ਭਰਾ ਦੇ ਘਰ ਨੂੰ ਅੱਗ ਲਗਾ ਕੇ ਸੱਤ ਲੋਕਾਂ ਨੂੰ ਮਾਰ ਦਿੱਤਾ ਉਥੇ ਦੂਜੇ ਪਰਿਵਾਰ ਵਿਚ ਇੱਕ ਹੋਰ ਨੇ ਚਾਕੂ ਨਾਲ ਵਾਰ ਕਰ ਕੇ ਅੱਠ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼ਾਂਕਸੀ ਸੂਬੇ ਦੇ ਉਤਰੀ ਹਿੱਸੇ ਵਿਚ ਜਦੋਂ ਇੱਕ ਘਰ ਵਿਚ ਲੋਕ ਸੋਮਵਾਰ ਰਾਤ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਸਨ ਤਾਂ ਲੂ ਉਪਨਾਮ ਵਾਲੇ ਇੱਕ ਵਿਅਕਤੀ ਨੇ ਅਪਣੇ ਘਰ ਵਿਚ ਅੱਗ ਲਗਾ ਦਿੱਤੀ ਜਿਸ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਭਰਾ ਉਸ ਦੀ ਪਤਨੀ, ਉਸ ਦੇ ਪਿਤਾ ਤੇ ਤਿੰਨ ਬੱਚੇ ਸ਼ਾਮਲ ਹਨ। ਇਸ ਘਟਨਾ ਤੋਂ ਬਾਅਦ ਖੁਦਕੁਸ਼ੀ ਦਾ ਯਤਨ ਕਰ ਰਹੇ ਹਮਲਾਵਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਹ ਜਾਣਕਾਰੀ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਜ਼ੇ 'ਤੇ ਪੁਲਿਸ ਨੇ ਦਿੱਤੀ। ਉਸੇ ਰਾਤ ਗੁਅੇ ਉਪਨਾਮ ਵਾਲ ਇੱਕ ਵਿਅਕਤੀ ਨੇ ਅਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਚਾਕੂ ਮਾਰ ਕੇ ਅੱਠ ਲੋਕਾਂ ਦੀ ਜਾਨ ਲੈ ਲਈ। ਇਸ ਦੌਰਾਨ ਉਸ ਨੇ ਸੱਤ ਲੋਕਾਂ ਨੂੰ ਜ਼ਖਮੀ ਕਰ ਦਿੱਤਾ।  ਇਹ ਘਟਨਾ ਉਤਰ ਪੱਛਮ ਗਾਂਜੂ ਸੂਬੇ ਦੇ Îਇੱਕ ਪਿੰਡ ਵਿਚ ਵਾਪਰੀ। ਹਮਲਾ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ।

ਹੋਰ ਖਬਰਾਂ »