ਨਵੀਂ ਦਿੱਲੀ, 9 ਫਰਵਰੀ, (ਹ.ਬ.) : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਸੁਪਰੀਮੋ ਓਪੀ ਚੌਟਾਲਾ 21 ਦਿਨ ਦੀ ਫਰਲੋ 'ਤੇ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ ਹਨ। ਜੀਂਦ ਜ਼ਿਮਨੀ ਚੋਣ ਤੋਂ ਪਹਿਲਾਂ ਓਮ ਪ੍ਰਕਾਸ਼ ਚੌਟਾਲਾ ਦੀ ਫਰਲੋ ਰੱਦ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦਿੱਲੀ ਦੇ ਹਸਪਤਾਲ ਤੋਂ ਵਾਪਸ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਸੀ। ਚੌਟਾਲਾ ਦੇ ਬਾਹਰ ਆਉਣ ਤੋਂ ਬਾਅਦ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਦੇ ਵਿਚ ਸਿਆਸਤ ਭਖਣ ਦੀ ਸੰਭਾਵਨਾ ਹੈ। ਜੀਂਦ ਜ਼ਿਮਨੀ ਚੋਣ ਦੌਰਾਨ ਅਪਣਾ ਫਰਲੋ ਰੱਦ ਹੋਣ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਬੇਹੱਦ ਨਿਰਾਸ਼ ਹੋ ਗਏ ਸਨ ਅਤੇ ਉਨ੍ਹਾਂ ਨੇ ਇਸ ਦੇ ਲਈ ਅਪਣੇ ਪੋਤਿਆਂ ਦੁਸ਼ਯੰਤ ਚੌਟਾਲਾ ਅਤੇ ਦਿਗਗਿਜੇ ਚੌਟਾਲਾ ਨੂੰ ਜ਼ਿੰਮਵਾਰੀ ਠਹਿਰਾਇਆ ਸੀ। ਉਨ੍ਹਾਂ ਨੇ ਪੋਤਿਆਂ ਦੁਸ਼ਯੰਤ ਚੌਟਾਲਾ ਅਤੇ ਦਿਗਗਿਜੇ ਚੌਟਾਲਾ ਨੂੰ ਗੱਦਾਰ ਤੱਕ ਕਰਾਰ ਦੇ ਦਿੱਤਾ ਸੀ। ਇਨੈਲੋ ਦੀ ਸਿਆਸੀ ਲੜਾਈ ਤਾਂ ਪਹਿਲਾਂ ਹੀ ਜੱਗ ਜ਼ਾਹਰ ਹੋ ਚੁੱਕੀ ਸੀ, ਲੇਕਿਨ ਇਹ ਲੜਾਈ  ਇੰਨਾ ਗੰਭੀਰ ਰੂਪ ਲਵੇਗੀ ਇਹ ਕਿਸੇ ਨੇ ਸੋਚਿਆ ਨਹੀਂ ਸੀ। ਸਾਰੀ ਲੜਾਈ ਇਨੈਲੋ ਸੁਪਰੀਮੋ ਓਪੀ ਚੌਟਾਲਾ ਦੀ ਫਰਲੋ ਰੱਦ ਹੋਣ ਤੋਂ ਬਾਅਦ ਹੀ ਸ਼ੁਰੂ ਹੋਈ ਸੀ।
ਹਰਿਆਣਾ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਅਭੇ ਚੌਟਾਲਾ ਅਤੇ ਇਨੈਲੋ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਵੀ ਉਸ ਸਮੇਂ ਕਿਹਾ ਸੀ ਕਿ ਦਿਗਵਿਜੇ ਅਤੇ ਦੁਸ਼ਯੰਤ ਕਾਰਨ ਓਪੀ ਚੌਟਾਲਾ ਨਿਰਾਸ਼ ਹੋਏ ਹਨ। ਜੇਜੇਪੀ ਅਤੇ ਆਪ ਦੀ ਮਿਲੀਭੁਗਤ ਕਾਰਨ ਉਨ੍ਹਾਂ ਦੀ ਫਰਲੋ ਰੱਦ ਹੋਈ ਹੈ। ਹੁਣ ਓਪੀ ਚੌਟਾਲਾ ਦੇ ਬਾਹਰ ਆਉਣ ਤੋਂ ਬਾਅਦ Îਇੱਕ ਵਾਰ ਮੁੜ ਤੋਂ ਹਰਿਆਣਾ ਦੀ ਸਿਆਸਤ ਭਖਣ ਦੀ ਸੰਭਾਵਨਾ ਹੈ। ਓਪੀ ਚੌਟਾਲਾ ਅਪਣੇ ਵਿਰੋਧੀਆਂ 'ਤੇ ਕੀ ਰੁਖ ਅਪਣਾਉਣਗੇ ਇਹ ਦੇਖਣਾ ਹੋਵੇਗਾ।  ਇਸ ਦੇ ਨਾਲ ਹੀ ਪਿਛਲੇ ਦਿਨੀਂ ਅਭੈ ਚੌਟਾਲਾ ਦੁਆਰਾ ਅਪਣੇ ਵੱਡੇ ਭਰਾ ਅਜੇ ਚੌਟਾਲਾ 'ਤੇ ਲਾਏ ਗਏ ਦੋਸ਼ਾਂ ਨੂੰ ਲੈ ਕੇ ਵੀ ਮਾਹੌਲ ਇੱਕ ਵਾਰ ਮੁੜ ਭਖਣ ਦੀ ਸੰਭਾਵਨ ਹੈ।

ਹੋਰ ਖਬਰਾਂ »