ਲੰਡਨ, 9 ਫਰਵਰੀ, (ਹ.ਬ.) : ਵੁਲਵਰਹੈਂਪਟਨ ਵਾਸੀ ਅੰਮ੍ਰਿਤਧਾਰੀ ਜਗਮੀਤ ਸਿੰਘ ਨੂੰ ਕ੍ਰਿਪਾਨ ਪਹਿਨੀ ਹੋਣ ਕਰਕੇ ਲੰਡਨ ਦੇ ਗੈਟਵਿਕ ਹਵਾਈ ਅੱਡੇ ਰੋਕਿਆ ਗਿਆ। ਉਹ ਅਪਣੇ ਪਰਵਾਰ ਨੂੰ ਲੈਣ ਲਈ ਹਵਾਈ ਅੱਡੇ 'ਤੇ ਪੁੱਜਿਆ ਸੀ ਪਰ ਉਥੇ ਹਾਜ਼ਰ ਗੈਰ ਸਿੱਖ ਯਾਤਰੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸ ਕੋਲੋਂ ਪੁਛਗਿੱਛ ਕੀਤੀ। ਇਸ ਦੌਰਾਨ ਜਗਮੀਤ ਸਿੰਘ ਨੇ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਜਾਣਕਾਰੀ ਦਿੱਤੀ ਪਰ ਇਸ ਦੇ ਬਾਵਜੂਦ ਉਸ ਨੂੰ ਰੋਕੀ ਰੱਖਿਆ । ਜਗਮੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੇ ਕਕਾਰਾਂ ਬਾਰੇ ਸਰਕਾਰੀ ਅਧਿਕਾਰੀਆਂ ਨੂੰ ਸੂਚਿਤ ਅਤੇ ਸਿੱਖਿਅਤ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਸਿੱਖ ਛੋਟੀ ਕ੍ਰਿਪਾਨ ਨੂੰ ਕਕਾਰ ਵਜੋਂ ਧਾਰਨ ਕਰਦੇ ਹਨ। ਗੈਟੇਵਿਕ ਹਾਈ ਅੱਡੇ ਦੋ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਦੇ ਕਾਰਨ ਹਵਾਈ ਅੱਡੇ ਦੇ ਮੈਨੇਜਰ ਕੋਲ ਮੌਕੇ ਅਨੁਸਾਰ ਫ਼ੈਸਲ ਲੈਣ ਦੇ ਅਧਿਕਾਰ ਹਨ।  ਦੱਸਣਯੋਗ ਹੈ ਕਿ ਯੂਕੇ ਦੇ ਹਵਾਈ ਅੱਡਿਆਂ 'ਤੇ 6 ਇੰਚ ਕ੍ਰਿਪਾਨ ਪਹਿਨਣ ਦੀ ਖੁਲ੍ਹ ਹੈ। ਹੀਥਰੋ ਹਵਾਈ ਅੱਡੇ 'ਤੇ ਕੰਮ ਕਰਨ ਵਾਲੇ ਬਹੁਤ ਸਾਰੇ ਅਮ੍ਰਿਤਧਾਰੀ ਸਿੱਖ ਰੋਜ਼ਾਨਾ ਕ੍ਰਿਪਾਨ ਸਮੇਤ ਕੰਮਾਂ 'ਤੇ ਜਾਂਦੇ ਹਨ ਪਰ ਫਿਰ ਕਈ ਵਾਰ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ। 

ਹੋਰ ਖਬਰਾਂ »