ਜ਼ੀਰਕਪੁਰ, 9 ਫਰਵਰੀ, (ਹ.ਬ.) : ਪੀਰਮੁਛੱਲਾ ਐਨਕਾਊਂਟਰ ਵਿਚ ਫੜੇ ਗਏ ਬਦਮਾਸ਼ ਗਿੰਦਾ ਕਾਣਾ ਅਤੇ  ਜਰਮਨਜੀਤ ਉਰਫ ਜਰਮਨ 'ਤੇ ਅਲੱਗ ਅਲੱਗ ਧਾਰਾਵਾਂ ਵਿਚ ਕੇਸ ਦਰਜ ਕਰਨ ਤੋਂ ਬਾਅਦ ਢਕੌਲੀ ਪੁਲਿਸ ਨੇ ਦੋਵਾਂ ਨੂੰ ਡੇਰਾਬਸੀ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਪੁਲਿਸ ਦੁਆਰਾ ਪੇਸ਼ ਕੀਤੀ ਦਲੀਲਾਂ ਨੂੰ ਸੁਣਨ ਤੋਂ ਬਾਅਦ ਦੋਵੇਂ ਗੈਂਗਸਟਰਾਂ ਨੂੰ ਦਸ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।  ਪੁਲਿਸ ਰਿਮਾਂਡ ਦੌਰਾਨ ਦੋਵੇਂ ਮੁਲਜ਼ਮਾਂ ਕੋਲੋਂ ਪੁਛਗਿਛ ਕੀਤੀ ਜਾਵੇਗੀ ਕਿ ਉਹ ਪੀਰਮੁਛਲਾ ਵਿਚ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਆਏ ਸਨ। ਇਸ ਦੇ ਨਾਲ ਹੀ ਪੁਲਿਸ ਗਿਰੋਹ ਨਾਲ ਜੁੜੇ ਹੋਰ ਸਾਥੀਆਂ ਨਾਲ ਕਿਹੜੀ ਕਿਹੜੀ ਵਾਰਦਾਤਾਂ ਵਿਚ ਸ਼ਾਮਲ ਰਹੇ , ਆਦਿ ਕਈ ਅਹਿਮ ਸਵਾਲਾਂ ਦੇ ਜਵਾਬ ਹਾਸਲ ਕਰੇਗੀ।
ਅੰਕਿਤ ਭਾਦੂ ਦੇ ਐਨਕਾਊਂਟਰ ਤੋਂ ਬਾਅਦ ਰਾਜਸਥਾਨ ਦੇ ਪੁਲਿਸ ਮੁਖੀ ਵਲੋਂ ਭਾਦੂ 'ਤੇ ਐਲਾਨਿਆ ਇੱਕ ਲੱਖ ਦਾ ਇਨਾਮ ਪੰਜਾਬ ਪੁਲਿਸ ਦੀ ਟੀਮ ਨੂੰ ਮਿਲੇਗਾ। ਇਸ ਬਾਰੇ ਵਿਚ ਪੰਜਾਬ ਪੁਲਿਸ ਰਾਜਸਥਾਨ ਡੀਜੀਪੀ ਕੋਲੋਂ ਇਨਾਮੀ ਰਕਮ 'ਤੇ ਅਪਣਾ ਹੱਕ ਜਤਾਉਦੇ ਹੋਏ  ਫਾਈਟ ਪੁਟਅਪ ਕਰੇਗੀ। ਬੀਕਾਨੇਰ ਰੇਂਜ ਦੇ ਆਈਜੀ ਬੀਐਲ ਮੀਣਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ  ਡੀਜੀਪੀ ਕਪਿਲ ਗਰਗ ਨੇ 6 ਫਰਵਰੀ ਨੂੰ ਹੀ ਬਦਮਾਸ਼ ਭਾਦੂ ਬਾਰੇ ਵਿਚ ਸਹੀ ਸੂਚਨਾ ਦੇਣ, ਉਸ ਨੂੰ ਫੜਨ ਵਾਲ ਦਾ ਨਾਂ ਗੁਪਤ ਰਖਦੇ ਹੋਏ ਇੱਕ ਲੱਖ ਰੁਪਏ ਦੇ ਇਨਾਮ ਐਲਾਨ ਕੀਤਾ ਸੀ। 

ਹੋਰ ਖਬਰਾਂ »