ਕਿਊਬਿਕ ਸਿਟੀ, 9 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਕਿਊਬਿਕ ਸਿਟੀ ਦੀ ਇਕ ਮਸਜਿਦ ਵਿਚ ਗੋਲੀਬਾਰੀ ਕਰ ਕੇ ਛੇ ਜਣਿਆਂ ਦੀ ਹੱਤਿਆ ਕਰਨ ਵਾਲੇ ਅਲੈਗਜ਼ੈਂਡਰ ਬਿਸੋਨੇਟ ਨੂੰ 40 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸੁਣਵਾਈ ਅਦਾਲਤ ਦੇ ਜੱਜ ਨੇ ਅਲੈਗਜ਼ੈਂਡਰ ਦੇ ਅਪਰਾਧ ਨੂੰ ਵੱਡੀ ਤਰਾਸਦੀ ਕਰਾਰ ਦਿਤਾ ਜਿਸ ਨਾਲ ਸਮਾਜਿਕ ਤਾਣਾ-ਬਾਣਾ ਖੇਰੂੰ-ਖੇਰੂੰ ਹੋ ਗਿਆ। ਸੁਪੀਰੀਅਰ ਕੋਰਟ ਦੇ ਜਸਟਿਸ ਫ਼ਰਾਂਸਵਾ ਹੌਅ ਨੇ ਸਜ਼ਾ ਦਾ ਐਲਾਨ ਕਰਦਿਆਂ ਕਿਹਾ ਕਿ ਅਲੈਗਜ਼ੈਂਡਰ 40 ਸਾਲ ਤੋਂ ਪਹਿਲਾਂ ਪੈਰੋਲ ਲਈ ਅਰਜ਼ੀ ਦਾਇਰ ਨਹੀਂ ਕਰ ਸਕੇਗਾ। ਲਗਭਗ 6 ਘੰਟੇ ਤੱਕ ਚੱਲੀ ਸੁਣਵਾਈ ਦੌਰਾਨ ਜੱਜ ਨੇ 246 ਸਫ਼ਿਆਂ ਦਾ ਫ਼ੈਸਲਾ ਪੜਿ•ਆ ਵਿਚ ਜਿਸ ਵਿਚ 29 ਜਨਵਰੀ 2017 ਦੀ ਵਾਰਦਾਤ ਨੂੰ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਅਤੇ ਬੇਹੱਦ ਘਿਨਾਉਣੀ ਕਰਾਰ ਦਿਤਾ ਗਿਆ। ਅਦਾਲਤ ਨੇ ਕਿਹਾ ਕਿ ਬਿਨਾਂ ਸ਼ੱਕ ਅਲੈਗਜ਼ੈਂਡਰ ਦਾ ਅਪਰਾਧ ਨਸਲੀ ਨਫ਼ਰਤ ਤੋਂ ਪ੍ਰੇਰਿਤ ਸੀ ਜਿਸ ਦੇ ਨਤੀਜੇ ਵਜੋਂ ਮੁਸਲਮਾਨ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਗੋਲੀਬਾਰੀ ਦੌਰਾਨ ਬਚਣ ਵਾਲਿਆਂ ਵਿਚੋਂ ਇਕ ਸਈਦ ਅਲ-ਅਮਾਰੀ ਦੀਆਂ ਅੱਖਾਂ ਵਿਚੋਂ ਅੱਥਰੂ ਨਹੀਂ ਰੁਕ ਰਹੇ ਸਨ। ਭਰੇ ਮਨ ਨਾਲ ਸਈਦ ਨੇ ਕਿਹਾ ਕਿ ਗੋਲੀਬਾਰੀ ਦੀ ਘਟਨਾ ਕਾਰਨ 17 ਬੱਚੇ ਅਨਾਥ ਹੋ ਗਏ। ਚੇਤੇ ਰਹੇ ਕਿ ਪੁਆਇੰਟ 223 ਕੈਲੀਬਰ ਰਾਈਫ਼ਲ ਅਤੇ 9 ਐਮ.ਐਮ. ਪਸਤੌਲ ਨਾਲ ਲੈਸ ਅਲੈਗਜ਼ੈਂਡਰ ਇਸਲਾਮਿਕ ਕਲਚਰਲ ਸੈਂਟਰ ਵਿਚ ਦਾਖ਼ਲ ਹੋਇਆਅਤੇ ਨਮਾਜ਼ ਅਦਾ ਕਰ ਕੇ ਬਾਹਰ ਆ ਰਹੇ ਮੁਸਲਮਾਨ ਭਾਈਚਾਰੇ ਦੇ ਲੋਕਾਂ 'ਤੇ ਅੰਨ•ੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਅਲੈਗਜ਼ੈਂਡਰਨੇ ਪਿਛਲੇ ਸਾਲ ਮਾਰਚ ਵਿਚ ਆਪਣਾ ਅਪਰਾਧ ਕਬੂਲ ਕਰ ਲਿਆ ਸੀ ਅਤੇ ਸਮਝਿਆ ਜਾ ਰਿਹਾ ਸੀ ਕਿ ਉਸ ਨੂੰ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਲੰਮੀ ਸਜ਼ਾ ਸੁਣਾਈ ਜਾ ਸਕਦੀ ਹੈ।

 

ਹੋਰ ਖਬਰਾਂ »

ਕੈਨੇਡਾ