ਔਟਵਾ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਕਿਊਬਾ 'ਚ ਕਿਸੇ ਅਣਜਾਣ ਮਾਨਸਿਕ ਬੀਮਾਰੀ ਤੋਂ ਪੀੜਤ ਕੈਨੇਡੀਅਨ ਰਾਜਦੂਤਾਂ ਨੇ ਬੀਤੇ ਦਿਨੀਂ ਕੈਨੇਡਾ ਸਰਕਾਰ 'ਤੇ ਇਹ ਦੋਸ਼ ਲਗਾਉਂਦਿਆਂ ਮੁਕੱਦਮਾ ਠੋਕਿਆ ਸੀ ਕਿ ਬੀਮਾਰੀ ਸਮੇਂ ਕੈਨੇਡੀਅਨ ਸਰਕਾਰ ਨੇ ਬਹੁਤ ਦੇਰੀ ਨਾਲ ਕਾਰਗੁਜ਼ਾਰੀ ਦਿਖਾਈ ਸੀ ਅਤੇ ਉਨ•ਾਂ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਵੀ ਮੁਹੱਈਆ ਨਹੀਂ ਪ੍ਰਦਾਨ ਹੋਈਆਂ ਸਨ। ਇਸ ਤੋਂ ਅਗਲੇ ਦਿਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦਾ ਬਚਾਅ ਕੀਤਾ।
ਉਨ•ਾਂ ਕਿਹਾ ਕਿ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈ ਕਿ ਸਾਡੇ ਰਾਜਦੂਤਾਂ ਨੂੰ ਕਿਊਬਾ 'ਚ ਅਣਜਾਣ ਦਿਮਾਗੀ ਬੀਮਾਰੀ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ ਅਤੇ ਕਿਊਬਾ ਵੱਲੋਂ ਅਧਿਕਾਰੀਆਂ ਨੂੰ ਡਾਕਟਰ ਅਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਜਿਨਾਂ 'ਚ ਅਜਿਹੀਆਂ ਬੀਮਾਰੀਆਂ ਦੇ ਲੱਛਣ ਪਾਏ ਗਏ ਸੀ। ਜਦੋਂ ਤੋਂ ਇਹ ਬੀਮਾਰੀ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸਾਡੀ ਸਰਕਾਰ ਇਸ ਪ੍ਰਤੀ ਪੂਰੀ ਤਰ•ਾਂ ਗੰਭੀਰ ਰਹੀ ਹੈ ਅਤੇ ਅੱਗੇ ਵੀ ਅਸੀਂ ਇਹ ਗੱਲ ਯਕੀਨੀ ਬਣਾਉਂਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ 'ਚ ਸਾਡੇ ਜਿਹੜੇ ਕੈਨੇਡੀਅਨ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਸਾਡੀ ਸਰਕਾਰ ਉਨ•ਾਂ ਦੀ ਸਿਹਤ ਸੰਭਾਲ ਸਬੰਧੀ ਲੋੜਾਂ ਪੂਰੀਆਂ ਕਰਵਾਉਣ ਲਈ ਪੂਰੀ ਤਰ•ਾਂ ਵਚਨਬੱਧ ਹੈ। ਇਨ•ਾਂ ਗੱਲਾਂ ਦਾ ਪ੍ਰਗਟਾਵਾ ਉਨ•ਾਂ ਨੇ ਓਨਟਾਰੀਓ ਫੇਰੀ ਦੌਰਾਨ ਕੀਤਾ। ਨਾਲ ਹੀ ਉਨ•ਾਂ ਜਾਣਕਾਰੀ ਦਿੱਤੀ ਕਿ ਸਾਡੀ ਸਰਕਾਰ ਹੁਣ ਵੀ ਇਸ ਬੀਮਾਰੀ ਤੋਂ ਨਿਯਾਤ ਪਾਉਣ ਲਈ ਕਿਊਬਾ ਦੀਆਂ ਸਥਾਨਕ ਅਥਾਰਟੀਜ਼ ਦੇ ਸੰਪਰਕ ਵਿੱਚ ਹੈ। ਜ਼ਿਕਰਯੋਗ ਹੈ ਕਿ ਟਰੂਡੋ ਦਾ ਬਿਆਨ ਉਸ ਵੇਲੇ ਆਇਆ, ਜਦੋਂ ਇਸ ਬੀਮਾਰੀ ਤੋਂ ਪੀੜਤ ਕਿਊਬਾ 'ਚ ਸੇਵਾਵਾਂ ਦੇ ਚੁੱਕੇ 14 ਰਾਜਦੂਤਾਂ ਨੇ ਆਪਣੇ ਪਰਿਵਾਰਾਂ ਸਮੇਤ ਸਰਕਾਰ ਵਿਰੁੱਧ 28 ਮਿਲੀਅਨ ਕੈਨੇਡੀਅਨ ਡਾਲਰਾਂ ਦੇ ਮੁਆਵਜ਼ੇ ਦਾ ਮੁਕੱਦਮਾ ਦਰਜ ਕਰਵਾਇਆ ਹੈ। ਉਨ•ਾਂ ਨੇ ਦੋਸ਼ ਲਗਾਇਆ ਕਿ ਬੀਮਾਰੀ ਮੌਕੇ ਕੈਨੇਡੀਅਨ ਸਰਕਾਰ ਨੇ ਉਨ•ਾਂ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਪ੍ਰਦਾਨ ਨਹੀਂ ਕਰਵਾਈਆਂ ਸਨ ਅਤੇ ਦੇਰੀ ਨਾਲ ਪ੍ਰਤੀਕਿਰਿਆ ਦਿੱਤੀ ਸੀ। ਆਪਣੇ ਅਧਿਕਾਰੀਆਂ ਦੇ ਇਸ ਬੀਮਾਰੀ ਤੋਂ ਪੀੜਤ ਹੋਣ ਸਬੰਧੀ ਕੈਨੇਡਾ ਸਰਕਾਰ ਖੁਦ ਵੀ ਪੁਸ਼ਟੀ ਕਰ ਚੁੱਕੀ ਹੈ। ਬੀਤੇ ਮਹੀਨੇ ਕੈਨੇਡੀਅਨ ਸਰਕਾਰ ਨੇ ਕਿਹਾ ਸੀ ਕਿ ਉਨ•ਾਂ ਸਾਹਮਣੇ ਅਜਿਹਾ 14ਵਾਂ ਮਾਮਲਾ ਆ ਚੁੱਕਾ ਹੈ, ਜਿਸ ਦੇ ਚਲਦਿਆਂ ਕਿਊਬਾ ਤੋਂ ਅੱਧ ਤੋਂ ਜ਼ਿਆਦਾ ਅਧਿਕਾਰੀ ਵਾਪਸ ਬੁਲਾਉਣ ਦਾ ਵੀ ਐਲਾਨ ਕੀਤਾ ਗਿਆ ਸੀ।

 

ਹੋਰ ਖਬਰਾਂ »