ਔਟਵਾ, 9 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਆਮ ਮੰਨਣਾ ਹੈ ਕਿ ਪ੍ਰਵਾਸੀਆਂ ਪ੍ਰਤੀ ਕੈਨੇਡਾ ਸਰਕਾਰ ਜ਼ਿਆਦਾਤਰ ਮੁਲਕਾਂ ਨਾਲੋਂ ਜ਼ਿਆਦਾ ਨਰਮ ਰਹੀ ਹੈ ਅਤੇ ਹੁਣ ਇਸੇ ਤਰ•ਾਂ ਦਾ ਇੱਕ ਹੋਰ ਫ਼ੈਸਲੇ ਸਾਹਮਣੇ ਆਇਆ ਹੈ। ਕੈਨੇਡਾ ਨੇ ਐਲਾਨ ਕੀਤਾ ਕਿ ਲੀਬੀਆ ਤੋਂ 750 ਰਫ਼ਿਊਜ਼ੀਆਂ ਨੂੰ ਕੈਨੇਡਾ 'ਚ ਲਿਆਂਦਾ ਜਾਵੇਗਾ, ਜਿਨ•ਾਂ 'ਚੋਂ ਬਹੁਤ ਸਾਰੇ 'ਪ੍ਰਵਾਸੀ ਹਿਰਾਸਤੀ ਕੇਂਦਰਾਂ' ਵਿੱਚੋਂ ਲਏ ਜਾਣਗੇ। 
ਇਮੀਗ੍ਰੇਸ਼ਨ ਮਨਿਸਟਰ ਅਹਿਮਦ ਹੁਸੈਨ ਨੇ ਇਸ ਸਬੰਧੀ ਐਲਾਨ ਕਰਦਿਆਂ ਕਿਹਾ ਕਿ ਕੈਨੇਡਾ ਆਪਣੇ ਦੇਸ਼ 'ਚ ਪਹਿਲਾਂ ਹੀ ਇਸ ਤਰ•ਾਂ ਦੇ 150 ਲੋਕਾਂ ਨੂੰ ਪਨਾਹ ਦੇ ਚੁੱਕਾ ਹੈ ਅਤੇ ਆਗ਼ਾਮੀ ਦੋ ਸਾਲਾਂ ਦਰਮਿਆਨ 600 ਦੇ ਕਰੀਬ ਹੋਰ ਲੋਕਾਂ ਨੂੰ ਕੈਨੇਡਾ 'ਚ ਪਨਾਹ ਦੇਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਅੱਜ ਤੋਂ ਕਰੀਬ ਦੋ ਸਾਲ ਪਹਿਲਾਂ 'ਸੀਐਨਐਨ' ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ, ਜਿਸ 'ਚ ਦਿਖਾਇਆ ਜਾ ਰਿਹਾ ਸੀ ਕਿ ਲੀਬੀਆ 'ਚ ਪ੍ਰਵਾਸੀਆਂ ਨੂੰ ਵੇਚਿਆ ਜਾ ਰਿਹਾ ਸੀ ਅਤੇ ਇਨ•ਾਂ 'ਚੋਂ ਕੁੱਝ ਦੀ ਕੀਮਤ 400 ਰੁਪਏ ਪ੍ਰਤੀ ਵਿਅਕਤੀ ਸੀ। ਇਸ ਪੂਰੇ ਵਰਤਾਰੇ ਨੂੰ ਪੂਰੀ ਦੁਨੀਆ ਲਈ ਬਹੁਤ ਮੰਦਭਾਗਾ ਕਿਹਾ ਗਿਆ ਸੀ ਅਤੇ ਯੂ.ਐਨ. ਸਕਿਉਰਿਟੀ ਕੌਂਸਲ ਨੇ ਪ੍ਰਵਾਸੀਆਂ ਦੀ ਇਸ ਤਰ•ਾਂ ਹੁੰਦੀ ਵਿਕਰੀ ਨੂੰ ਮਨੁੱਖੀ ਅਧਿਕਾਰਾਂ ਸਬੰਧੀ ਘਿਨਾਉਣਾ ਅਪਰਾਧ ਦੱਸਿਆ ਸੀ। ਅੱਜ ਕੈਨੇਡਾ ਨੇ ਇਸ ਮੁੱਦੇ 'ਤੇ ਇੱਕ ਵਾਰ ਫੇਰ ਅਜਿਹੇ ਲੋਕਾਂ ਲਈ ਆਪਣੀ ਹਮਦਰਦੀ ਦਿਖਾਈ ਅਤੇ ਅਹਿਮਦ ਹੁਸੈਨ ਨੇ ਐਲਾਨ ਕਰਦਿਆਂ ਕਿਹਾ ਕਿ ਸਾਲ 2017 ਵਿੱਚ ਲੀਬੀਆ ਦੇ ਲੋਕਾਂ ਦੀ ਹੁੰਦੀ ਵਿਕਰੀ ਦੇਖ ਕੇ ਪੂਰੀ ਦੁਨੀਆ ਹੈਰਾਨ ਹੋ ਗਈ ਸੀ। ਇਸ ਕਰਕੇ ਅਸੀਂ ਉੱਥੋਂ ਦੇ ਕੁੱਝ ਨਾਗਰਿਕਾਂ ਨੂੰ ਆਪਣੇ ਦੇਸ਼ 'ਚ ਪਨਾਹ ਦੇਵਾਂਗੇ। ਇਸ ਦੇ ਨਾਲ ਹੀ 100 ਦੇ ਕਰੀਬ ਨਾਈਜੀਰੀਅਨ ਨਾਗਰਿਕਾਂ ਨੂੰ ਵੀ ਕੈਨੇਡਾ 'ਚ ਲਿਆਂਦਾ ਜਾਵੇਗਾ।

ਹੋਰ ਖਬਰਾਂ »