ਵਾਸ਼ਿੰਗਟਨ,  12 ਫਰਵਰੀ, (ਹ.ਬ.) : ਅਮਰੀਕਾ ਦੀ ਰਿਪਬਲਿਕ  ਸਾਂਸਦ ਸੇਨ ਐਲਿਜ਼ਾਬੈਥ ਵਾਰੇਨ ਦਾ ਮੰਨਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਅਪਣਾ ਵਰਤਮਾਨ ਕਾਰਜਕਾਲ ਪੂਰਾ ਕਰਨ ਅਤੇ ਸਾਲ 2020 ਦੇ ਰਾਸ਼ਟਰਪਤੀ  ਚੋਣਾਂ ਤੋਂ ਪਹਿਲਾਂ ਹੀ ਜੇਲ੍ਹ ਜਾ ਸਕਦੇ ਹਨ। ਅਮਰੀਕਾ ਦੀ ਰਿਪਬਲਿਕ ਸਾਂਸਦ 69 ਸਾਲਾ ਵਾਰੇਨ ਨੇ ਪਿਛਲੇ ਹਫ਼ਤੇ ਹੀ ਆਗਾਮੀ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। 
ਸੀਐਨਐਨ ਬਰਾਡਕਾਸਟ ਦੇ ਅਨੁਸਾਰ ਵਾਰੇਨ ਨੇ ਅਮਰੀਕਾ ਦੇ ਲੋਵਾ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਜਿਸ ਸਮੇਂ ਅਸੀਂ ਸਾਲ  2020 ਵਿਚ ਐਂਟਰ ਕਰਾਂਗੇ, ਟਰੰਪ ਰਾਸ਼ਟਰਪਤੀ ਦੇ ਅਹੁਦੇ 'ਤੇ ਨਹੀਂ ਰਹਿਣਗੇ। ਹੋ ਸਕਦਾ ਹੈ ਕਿ ਉਹ ਉਸ ਸਮੇਂ ਤੱਕ ਜੇਲ੍ਹ ਵਿਚ ਹੋਵੇ। ਵਾਰੇਨ ਨੇ ਲੋਕਾਂ ਨੂੰ ਕਿਹਾ ਕਿ ਟਰੰਪ ਦੇ ਜਾਤੀਵਾਦ ਅਤੇ ਨਫਰਤੀ ਭਰੇ ਟਵੀਟ ਨਾਲ ਖੁਸ਼ ਨਾ ਹੋਵੋ। ਉਨ੍ਹਾਂ ਕਿਹਾ, ਹਰ ਰੋਜ਼ਾਨਾ ਇੱਕ ਜਾਤੀਵਾਦ ਅਤੇ ਨਫਰਤ ਫੈਲਾਉਣ ਵਾਲਾ ਟਵੀਟ ਕੀਤਾ ਜਾਂਦਾ  ਹੈ ਜੋ ਬਹੁਤ ਹੀ ਭੱਦਾ ਅਤੇ ਬਦਨੁਮਾ ਹੁੰਦਾ ਹੈ। ਉਮੀਦਵਾਰ, ਵਰਕਰ ਅਤੇ ਮੀਡੀਆ ਦੇ ਰੂਪ ਵਿਚ ਅਸੀਂ ਕੀ ਕਰੀਏ? ਅਸੀਂ ਅਜਿਹੇ ਟਵੀਟ ਕਰਨ ਵਾਲਿਆਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ। ਗੌਰਤਲਬ ਹੈ ਕਿ ਟਰੰਪ ਅਤੇ ਵਾਰੇਨ ਦੇ ਸਬੰਧ ਲੰਬੇ ਸਮੇਂ ਤੋਂ ਤਣਾਅਪੂਰਣ ਰਹੇ ਹਨ। ਅਮਰੀਕਾ ਵਿਚ ਨਵੰਬਰ 2020 ਵਿਚ ਰਾਸ਼ਟਰਪਤੀ ਚੋਣਾਂ ਹੋਣ ਦੀ ਸੰਭਾਵਨਾ ਹੈ। ਟਰੰਪ ਰਾਸ਼ਟਰਪਤੀ ਮੁੜ ਚੁਣੇ ਜਾਣ ਲਈ ਚੋਣ ਲੜ ਸਕਦੇ ਹਨ।

ਹੋਰ ਖਬਰਾਂ »