ਦੁਬਈ,  12 ਫਰਵਰੀ, (ਹ.ਬ.) : ਆਬੂਧਾਬੀ ਵਿਚ ਇਸ ਸਾਲ ਅਪ੍ਰੈਲ ਵਿਚ ਪਹਿਲੇ ਹਿੰਦੂ ਮੰਦਰ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇੱਕ ਮੀਡੀਅ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਵਿਚ ਮੰਦਰ ਬਣਾਉਣ ਦੀ ਯੋਜਨਾ ਨੂੰ  2015 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਥੇ ਪਹਿਲੇ ਦੌਰੇ ਦੌਰਾਨ ਆਬੂਧਾਬੀ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ।
ਗਲਫ਼ ਨਿਊਜ਼ ਦੀ ਖ਼ਬਰ ਵਿਚ ਕਿਹਾ ਗਿਆ ਕਿ ਵਿਸ਼ਵ ਪੱਧਰੀ ਹਿੰਦੂ ਧਾਰਮਿਕ ਅਤੇ ਨਾਗਰਿਕ ਸੰਗਠਨ, ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੁਆਰਾ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਵਿਚ ਕਿਹਾ ਗਿਆ ਕਿ ਮੰਦਰ ਦਾ ਨੀਂਹ ਪੱਥਰ ਰੱਖੇ ਜਾਣ ਦਾ ਸਮਾਰੋਹ 20 ਅਪ੍ਰੈਲ ਨੂੰ ਹੋਵੇਗਾ ਜਿਸ ਦੀ ਅਗਵਾਈ ਬੀਏਪੀਐਸ ਸਵਾਮੀ ਨਰਾਇਣ ਸੰਸਥਾ ਦੇ ਮੌਜੂਦਾ ਗੁਰੂ ਅਤੇ ਪ੍ਰਧਾਨ ਮਹੰਤ ਸਵਾਮੀ ਮਹਾਰਾਜ ਦੁਆਰਾ ਕੀਤੀ ਜਾਵੇਗੀ। ਅਧਿਆਤਮਿਕ ਗੁਰੂ 18 ਤੋਂ 29 ਅਪ੍ਰੈਲ ਦੇ ਵਿਚ ਯੂਏਈ ਵਿਚ ਰਹਿਣਗੇ। ਆਬੂਧਾਬੀ ਦੇ ਵਲੀ ਅਹਦ ਸ਼ੇਖ ਮੁਹੰਮਦ ਬਿਨ ਨੇ ਮੰਦਰ ਦੇ ਨਿਰਮਾਣ ਦੇ ਲਈ 135 ਏਕੜ ਜ਼ਮੀਨ ਤੋਹਫੇ ਵਿਚ ਦਿੱਤੀ ਹੈ। ਯੂਏਈ ਸਰਕਾਰ ਨੇ ਇੰਨੀ ਹੀ ਜ਼ਮੀਨ  ਕੰਪਲੈਕਸ ਵਿਚ ਪਾਰਕਿੰਗ ਸਹੂਲਤ ਦੇ ਨਿਰਮਾਣ ਦੇ ਲਈ ਦਿੱਤੀ ਹੈ। 

ਹੋਰ ਖਬਰਾਂ »