ਵਾਸ਼ਿੰਗਟਨ,  12 ਫਰਵਰੀ, (ਹ.ਬ.) : ਅਮਰੀਕਾ ਦਾ ਹਵਾਈ   ਸੂਬਾ ਸਿਗਰਟ ਬੰਦ ਕਰਨ ਦੀ ਕੋਸ਼ਿਸ਼ਾਂ ਵਿਚ ਲੱਗਿਆ ਹੋਇਆ ਹੈ। ਸਰਕਾਰ ਨੇ ਇਸ ਦੇ ਲਈ ਸਦਨ ਵਿਚ ਇੱਕ ਕਾਨੂੰਨ ਪਾਸ ਕੀਤਾ ਹੈ। ਇਸ ਨਾਲ ਆਉਣ ਵਾਲੇ 5 ਸਾਲਾਂ ਵਿਚ ਸਿਗਰਟ ਖਰੀਦਣ ਦੀ ਘੱਟੋ ਘੱਟ ਉਮਰ ਨੂੰ ਪੜਾਅਵਾਰ ਤਰੀਕੇ ਨਾਲ ਵਧਾਇਆ ਜਾਵੇਗਾ। ਇਸ  ਬਿਲ ਨੂੰ ਲਿਆਉਣ ਵਾਲੀ ਰਿਪਬਲਿਕਨ ਨੇਤਾ ਸਿੰਥੀਆ ਮੁਤਾਬਕ, ਨਵੀਂ ਨੀਤੀ ਦੇ ਜ਼ਰੀਏ ਸਰਕਾਰ 2024 ਤੱਕ ਰਾਜ ਨੂੰ ਪੂਰੀ ਤਰ੍ਹਾਂ ਸਿਗਰਟ ਮੁਕਤ ਕਰਨਾ ਚਾਹੁੰਦੀ ਹੈ। ਤੰਬਾਕੂ ਦੇ ਖ਼ਿਲਾਫ਼ ਲੜਾਈ ਵਿਚ ਹਵਾਈ ਨੇ ਬੀਤੇ ਕੁਝ ਸਾਲਾਂ ਵਿਚ ਹੀ ਅਹਿਮ ਕਦਮ ਚੁੱਕੇ ਹਨ। ਇਨ੍ਹਾਂ ਵਿਚ ਤੰਬਾਕੂ ਉਤਪਾਦਾਂ 'ਤੇ ਟੈਕਸ ਵਧਾਉਣਾ ਅਤੇ ਇਨ੍ਹਾਂ ਖਰੀਦਣ ਦੀ ਘੱਟੋ ਘੱਟ ਉਮਰ 21 ਸਾਲ ਕਰਨਾ ਸ਼ਾਮਲ ਹੈ। ਹਾਲਾਂਕਿ, ਸਿੰਥੀਆ ਦਾ ਕਹਿਣਾ ਹੈ ਕਿ ਪੁਰਾਣੇ ਸਾਰੇ ਕਾਨੂੰਨਾਂ ਵਿਚ ਕੁਝ ਨਾ ਕੁਝ ਕਮੀ ਸੀ, ਜਿਨ੍ਹਾਂ ਲੋਕ ਬਚ ਨਿਕਲਣ ਦੇ ਰਸਤੇ ਵੀ ਤਲਾਸ਼ ਲੈਂਦੇ ਸਨ। ਸਿੰਥੀਆਂ ਮੁਤਾਬਕ ਸਿਗਰਟ ਬੰਦ ਕਰਨ ਦੇ ਲਈ ਪਿਛਲੇ ਮਹੀਨੇ ਜੋ ਕਾਨੂੰਨ ਪਾਸ ਕੀਤਾ ਗਿਆ ਹੈ ਉਸ ਵਿਚ ਸਿਗਰਟ ਨੂੰ ਮਨੁੱਖੀ ਇਤਿਹਾਸ  ਦੀ ਸਭ ਤੋਂ ਖਤਰਨਾਕ ਵਸਤੂ ਮੰਨਿਆ ਗਿਆ। ਕਿਉਂਕਿ ਬਾਕੀ ਬਿਮਾਰੀਆਂ ਦੇ ਮੁਕਾਬਲੇ ਸਿਗਰਟ ਕਾਰਨ ਰਾਜ ਵਿਚ ਜ਼ਿਆਦਾ ਮੌਤਾਂ ਹੋਈਆਂ ਹਨ।  
ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੂੰ ਦਿੱਤੀ Îਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਇਹ ਇੱਕ ਮੁਸ਼ਕਲ ਰਸਤਾ ਹੈ, ਲੇਕਿਨ ਕਿਸੇ ਨੂੰ ਸਹੀ ਕਦਮ ਚੁੱਕਣਾ ਹੋਵੇਗਾ। ਇਸ ਲਈ ਅਸੀਂ ਹੀ ਇਸ ਦਾ ਬੀੜਾ ਚੁੱਕਿਆ ਹੈ। ਬਿਲ ਦੇ ਜ਼ਰੀਏ ਸਿਗਰਟ ਪੀਣ ਦੀ ਘੱਟ ਘੱਟ ਉਮਰ ਕੁਝ ਪੜਾਵਾਂ ਵਿਚ ਵਧਾਈ ਜਾਵੇਗੀ। 2020 ਵਿਚ 30 ਸਾਲ ਤੋਂ ਘੱਟ ਉਮਰ ਦੇ ਲੋਕ ਸਿਗਰਟ ਨਹੀਂ ਖਰੀਦ ਸਕਣਗੇ। ਇਸ ਤੋਂ ਬਾਅਦ 2021 ਵਿਚ 40, 2022 ਵਿਚ 50, 2023 ਵਿਚ 60 ਅਤੇ 2024 ਵਿਚ ਸਿਗਰਟ ਖਰੀਦਣ ਦੀ ਘੱਟੋ ਘੱਟ ਉਮਰ 100 ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਨਿਊਜ਼ੀਲੈਂਡ ਸਰਕਾਰ ਵੀ ਕਾਰ ਵਿਚ ਬੱਚਿਆਂ ਦੇ ਨਾਲ ਸਿਗਰਟ ਪੀਣ 'ਤੇ ਪਾਬੰਦੀ ਲਗਾਵੁਦੈ ਜਾ ਰਹੀ ਹੈ। ਬੱਚਿਆਂ ਦੀ ਬਿਹਤਰ ਸਿਹਤ ਦੇ ਲਈ ਸਰਕਾਰ ਇਹ ਮਤਾ ਸੰਸਦ ਵਿਚ ਲਿਆ ਰਹੀ ਹੈ। 

ਹੋਰ ਖਬਰਾਂ »