ਨਵੀਂ ਦਿੱਲੀ,  14 ਫਰਵਰੀ, (ਹ.ਬ.) : ਬਾਲੀਵੁਡ ਅਦਾਕਾਰਾ  ਅਮੀਸ਼ਾ ਪਟੇਲ ਦੀ ਮੁਸ਼ਕਲਾਂ ਵਧਣ ਵਾਲੀਆਂ ਹਨ, ਇੱਕ ਈਵੈਂਟ ਕੰਪਨੀ ਨੇ ਉਨ੍ਹਾਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਾਇਆ ਹੈ। ਦਰਅਸਲ, ਅਮੀਸ਼ਾ ਪਟੇਲ 'ਤੇ ਪੈਸੇ ਲੈ ਕੇ ਪ੍ਰੋਗਰਾਮ ਵਿਚ ਸ਼ਾਮਲ ਨਾ ਹੋਣ ਦਾ ਦੋਸ਼ ਹੈ। ਉਨ੍ਹਾਂ ਦੇ ਨਾਲ ਚਾਰ ਲੋਕਾਂ ਦੇ ਖ਼ਿਲਾਫ਼ ਵੀ ਕੇਸ ਦਰਜ ਕਰਾਇਆ ਗਿਆ ਹੈ। ਏਸੀਜੇਐਮ-5 ਰਵੀਸ਼ ਕੁਮਾਰ ਦੀ ਕੋਰਟ ਨੇ 12 ਮਾਰਚ ਨੂੰ ਸਾਰਿਆਂ ਨੂੰ ਤਲਬ ਕੀਤਾ ਹੈ। ਅਮੀਸ਼ਾ ਪਟੇਲ ਵੈਡਿੰਗ ਸੈਰੇਮਨੀ ਵਿਚ 16 ਨਵੰਬਰ 2017 ਨੂੰ ਡਾਂਸ ਕਰਨ ਦੇ ਨਾਂ 'ਤੇ ਬੁਲਾਇਆ ਗਿਆ ਸੀ। ਇਸ ਦੇ ਲਈ ਉਨ੍ਹਾਂ ਨੂੰ 11 ਲੱਖ ਰੁਪਏ  ਦਿੱਤੇ ਗਏ ਸਨ। ਲੇਕਿਨ ਰੁਪਏ ਲੈਣ ਤੋਂ ਬਾਹਦ ਵੀ ਉਹ ਨਹੀਂ ਪੁੱਜੀ ਅਤੇ ਉਨ੍ਹਾਂ ਨੇ ਪ੍ਰੋਗਰਾਮ ਰੱਦ ਕਰ ਦਿੱਤਾ। 
ਆਈਏਐਨਐਸ ਮੁਤਾਬਕ, ਪਵਨ ਕੁਮਾਰ ਵਰਮਾ ਮੁਰਾਦਾਬਾਦ ਵਿਚ ਕੰਪਨੀ ਚਲਾਉਂਦਾ ਹੈ, ਜੋ ਈਵੈਂਟ ਮੈਨੇਜਮੈਂਟ ਦਾ ਕੰਮ ਕਰਦੀ ਹੈ, ਉਨ੍ਹਾਂ ਨੇ ਅਮੀਸ਼ਾ ਨੂੰ 11 ਲੱਖ ਰੁਪਏ ਦੇ ਕੇ ਅਪਣੇ ਕਲਾਇੰਟ ਦੇ ਵਿਆਹ ਵਿਚ ਬੁਲਾਇਆ ਸੀ, ਲੇਕਿਨ ਪੈਸੇ ਲੈਣ ਤੋਂ ਬਾਅਦ ਵੀ ਉਹ ਪ੍ਰੋਗਰਾਮ ਵਿਚ ਨਹੀਂ ਪੁੱਜੀ। ਬਕੌਲ  ਪਵਨ ਕੁਮਾਰ ਅਮੀਸ਼ਾ ਪਟੇਲ ਅਤੇ ਉਨ੍ਹਾਂ ਦੇ ਸਹਿਯੋਗੀ ਅਹਿਮਦ ਸ਼ਰੀਫ ਨੂੰ ਕਈ ਵਾਰ ਫੋਨ ਕੀਤਾ ਗਿਆ ਲੇਕਿਨ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਬੁਕਿੰਗ ਕਰਾਉਣ ਵਾਲੇ ਰਾਜ ਕੁਮਾਰ ਗੋਸਵਾਮੀ ਨੂੰ ਪੈਸੇ ਮੰਗਣ ਦੇ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਪੈਸੇ ਦਿੱਤੇ ਨਹੀਂ ਬਲਕਿ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ। 

ਹੋਰ ਖਬਰਾਂ »