ਚੰਡੀਗੜ੍ਹ,  14 ਫਰਵਰੀ, (ਹ.ਬ.) : ਇੱਕ ਅਪ੍ਰੈਲ ਤੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ 'ਤੇ ਰੋਜ਼ਾਨਾ ਲਗਭਗ 112 ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਨੂੰ 24 ਘੰਟੇ ਜਹਾਜ਼ਾਂ ਦੀ ਆਵਾਜਾਈ ਲਈ ਤਿਆਰ ਕਰਨ ਦੇ ਸਬੰਧ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰਅਧੀਨ ਮਾਮਲੇ ਵਿਚ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਇੱਕ ਅਪ੍ਰੈਲ ਤੋਂ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਯਾਤਰੀਆਂ ਦੇ ਆਉਣ ਜਾਣ ਵਿਚ 30 ਤੋਂ 35 ਪ੍ਰਤੀਸ਼ਤ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਸੁਣਵਾਈ ਦੌਰਾਨ ਅਸਿਸਟੈਂਟ ਸੌਲਿਸਟਰ ਜਨਰਲ ਚੇਤਨ ਮਿੱਤਲ ਨੇ ਅਦਾਲਤ ਨੂੰ ਦੱਸਿਆ ਕਿ ਅਪ੍ਰੈਲ ਤੋਂ ਚੰਡੀਗੜ੍ਹ ਏਅਰਪੋਰਟ 'ਤੇ ਲੈਂਡ ਹੋਣ ਅਤੇ ਇੱਥੋਂ ਉਡਾਣ ਭਰਨ ਵਾਲੇ ਜਹਾਜ਼ਾਂ ਦੀ ਗਿਣਤੀ 112 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਦੇ ਵਿਚ ਉਡਾਣਾਂ ਦੀ ਗਿਣਤੀ ਵਧਣ ਨਾਲ ਲੋਕਾਂ ਨੂੰ ਕਨੈਕਟਿੰਗ ਫਲਾਈਟਸ ਲੈਣ ਦੀ ਸਹੂਲਤ ਮਿਲੇਗੀ। ਬੁਧਵਾਰ ਨੂੰ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਕ੍ਰਿਸ਼ਣਾ ਮੁਰਾਰੀ ਅਤੇ ਜਸਟਿਸ ਅਰੁਣ ਪੱਲੀ ਦੀ ਅਦਾਲਤ ਨੇ ਏਅਰਪੋਰਟ 'ਤੇ ਏਅਰ Îਸਟ੍ਰਿਪ ਦਾ ਨਿਰਮਾਣ ਕਰ ਰਹੀ ਕੰਪਨੀ ਨੂੰ ਆਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਲਾਈਟਿੰਗ ਦੀ ਵਿਵਸਥਾ ਦੇ ਲਈ ਏਅਰ ਸਟ੍ਰਿਪ ਨੂੰ ਸਹੀ ਸਮੇਂ 'ਤੇ ਲਾਈਟਿੰਗ ਦਾ ਕੰਮ ਕਰ ਰਹੀ ਟਾਟਾ ਐਸਈਡੀ ਨੂੰ ਸੌਂਪੀ ਦਿੱਤਾ ਜਾਵੇ। ਇਸ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਕਿ ਏਅਰ ਸਟ੍ਰਿਪ ਦੇ ਕੁਝ ਹਿੱਸੇ 'ਤੇ ਅਜੇ ਨਿਰਮਾਣ ਪ੍ਰਕਿਰਿਆ ਜਾਰੀ ਹੋਣ ਦੇ ਚਲਦਿਆਂ ਇਹ ਹਿੱਸਾ ਅਜੇ ਟਾਟਾ ਐਸਈਡੀ ਨੂੰ ਨਹੀਂ ਸੌਂਪਿਆ ਗਿਆ ਹੈ। ਅਦਾਲਤ ਨੂੰ ਦੱਸਿਆ ਗਿਆ ਕਿ ਏਅਰ ਸÎਟ੍ਰਿਪ ਤਿਆਰ ਕਰਨ ਵਿਚ ਦੇਰੀ ਹੋਣ ਨਾਲ ਇਸ ਵਿਚ ਲਾਈਟਿੰਗ ਦੀ ਵਿਵਸਥਾ ਦਾ ਕੰਮ ਵੀ ਅਪਣੇ 31 ਮਾਰਚ ਦੇ ਨਿਰਧਾਰਤ ਸਮੇਂ ਤੋਂ ਪਿੱਛੇ ਜਾ ਸਕਦਾ ਹੈ। ਇਸ 'ਤੇ ਅਦਾਲਤ ਦੁਆਰਾ ਨਿਰਾਸ਼ਾ ਜਤਾਏ ਜਾਣ 'ਤੇ ਏਅਰ ਸਟ੍ਰਿਪ ਦਾ ਨਿਰਮਾਣ ਕਰ ਰਹੀ ਕੰਪਨੀ ਨੇ ਅਦਾਲਤ ਨੂੰ ਭਰੋਸਾ ਦਿੱਤਾ ਕਿ ਏਅਰ ਸÎਟ੍ਰਿਪ 20 ਤੋਂ 25 ਫਰਵਰੀ ਤੱਕ ਟਾਟਾ ਐਸਈਡੀ ਨੂੰ ਸੌਂਪ ਦਿੱਤੀ ਜਾਵੇਗੀ।

ਹੋਰ ਖਬਰਾਂ »