ਅੰਮ੍ਰਿਤਸਰ, ਤਰਨਤਾਰਨ,  15 ਫਰਵਰੀ, (ਹ.ਬ.) : ਪੁਲਵਾਮਾ ਵਿਚ ਜਵਾਨਾਂ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਤਰਨਤਾਰਨ ਦੇ ਸੀਆਰਪੀਐਫ ਜਵਾਨ ਸੁਖਜਿੰਦਰ ਸਿੰਘ ਦੇ ਘਰ ਸੱਤ ਸਾਲ ਬਾਅਦ ਬੇਟਾ ਹੋਇਆ ਸੀ। ਬੇਟੇ ਗੁਰਜੋਤ ਸਿੰਘ ਦੇ ਸਿਰ ਤੋਂ ਸਿਰਫ ਸੱਤ ਮਹੀਨੇ ਬਾਅਦ ਹੀ ਪਿਤਾ ਦਾ ਸਾਇਆ ਉਠ ਗਿਆ। ਪਰਿਵਾਰ ਨੇ ਅਜੇ ਤੱਕ ਪਤਨੀ ਸਰਬਜੀਤ ਕੌਰ ਨੂੰ ਸ਼ਹਾਦਤ ਦੇ ਬਾਰੇ ਨਹੀਂ ਦੱਸਿਆ। ਬੇਟੇ ਦੀ ਸ਼ਹਾਦਤ ਬਾਅਦ ਤੋਂ ਪਿਤਾ ਗੁਰਮੇਜ ਸਿੰਘ ਅਤੇ ਮਾਂ ਹਰਭਜਨ ਕੌਰ ਸਦਮੇ ਵਿਚ ਹਨ। ਵੱਡੇ ਭਰਾ ਜੰਟਾ ਸਿੰਘ ਨੇ ਦੱਸਿਆ, ਭਰਾ ਸੁਖਜਿੰਦਰ ਨੇ 17 ਫਰਵਰੀ , 2003 ਵਿਚ ਸੀਆਰਪੀਐਫ ਜਵਾਇਨ ਕੀਤੀ ਸੀ। 
ਹਮਲੇ ਦੌਰਾਨ ਜਵਾਨਾਂ ਨਾਲ ਭਰੀ ਬੱਸ ਨੂੰ ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਜਵਾਨ ਜੈਮਲ ਸਿੰਘ ਚਲਾ ਰਹੇ ਸੀ। ਜੈਮਲ ਸਿੰਘ ਡਰਾਈਵਰ ਸਨ। ਉਨ੍ਹਾਂ ਦੇ ਸ਼ਹੀਦ ਹੋਣ ਦੀ ਖ਼ਬਰ ਉਨ੍ਹਾਂ ਦੀ ਪਤਨੀ ਸੁਖਜੀਤ ਕੌਰ ਨੂੰ ਮਿਲੀ ਤਾਂ ਉਸ ਦੀ ਹਾਲਤ ਵਿਗੜ ਗਈ ਹੈ। ਸ਼ਹੀਦ ਦਾ ਛੇ ਸਾਲ ਦਾ ਇੱਕ ਬੇਟਾ ਵੀ ਹੈ। ਜੈਮਲ ਸਿੰਘ 19 ਸਾਲ ਦੀ ਉਮਰ ਵਿਚ ਸੀਆਰਪੀਐਫ ਵਿਚ ਭਰਤੀ ਹੋ ਗਏ ਸਨ। ਦੱਸਿਆ ਜਾਂਦਾ ਹੈ ਕਿ ਜੈਮਲ ਸਿੰਘ ਅਕਸਰ ਫੋਨ ਕਰਕੇ ਅਪਣੇ ਬੇਟੇ ਨਾਲ ਕਾਫੀ ਦੇਰ ਤੱਕ ਗੱਲ ਕਰਦੇ ਸਨ। ਸ਼ਹੀਦ ਜਵਾਨ ਦੇ ਗੁਆਂਢ ਵਿਚ ਰਹਿਣ ਵਾਲੀ ਮਹਿਲਾ ਨਾਲ ਫੋਨ 'ਤੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੈਮਲ ਸਿੰਘ  ਦੇ ਸ਼ਹੀਦ ਹੋਣ ਦੀ ਖ਼ਬਰ ਸੁਣਨ ਤੋਂ ਬਾਅਦ ਪਤਨੀ ਦਾ ਰੋਅ ਰੋਅ ਕੇ ਬੁਰਾ ਹਾਲ ਹੈ।  ਸੁਖਜਿੰਦਰ ਦੇ ਵੱਡੇ ਭਰਾ ਜੰਟਾ ਸਿੰਘ ਨੇ ਦੱਸਿਆ ਕਿ  ਇੱਕ ਮਹੀਨੇ ਦੀ ਛੁੱਟੀ ਕੱਟਣ ਤੋਂ ਬਾਅਦ 28 ਜਨਵਰੀ ਨੂੰ ਹੀ ਉਹ ਪਰਤਿਆ ਸੀ। ਜਾਂਦੇ ਹੋਏ ਵਾਅਦਾ ਕੀਤਾ ਸੀ ਕਿ ਚਾਰ ਮਹੀਨੇ ਬਾਅਦ ਮੁੜ ਪਰਤਣੇ। ਲੇਕਿਨ ਸ਼ਹਾਦਤ ਦੀ ਪਹਿਲਾਂ ਹੀ ਸੂਚਨਾ ਆ ਗਈ। ਪੰਜਾਬ ਦਾ ਤੀਜਾ ਸ਼ਹੀਦ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਮਨਜਿੰਦਰ ਸਿੰਘ ਹੈ। ਸ਼ਹਿਰ ਦੇ ਆਰਿਆ ਨਗਰ ਦੇ ਰਹਿਣ ਵਾਲੇ ਮਨਜਿੰਦਰ ਦੀ ਉਮਰ 27 ਸਾਲ ਦੀ ਹੀ ਸੀ ਤੇ ਉਹ ਹਾਲੇ ਤਕ ਅਣਵਿਆਹਿਆ ਸੀ। ਮਨਜਿੰਦਰ ਦੇ ਪਿਤਾ ਸਤਪਾਲ ਸਿੰਘ ਪੰਜਾਬ ਰੋਡਵੇਜ਼ ਦੇ ਸੇਵਾਮੁਕਤ ਮੁਲਾਜ਼ਮ ਸਨ। ਪੰਜਾਬ ਦਾ ਚੌਥਾ ਸ਼ਹੀਦ ਜਵਾਨ ਨੂਰਪੁਰ ਬੇਦੀ ਦਾ 28 ਸਾਲਾ ਕੁਲਵਿੰਦਰ ਸਿੰਘ ਹੈ।

ਹੋਰ ਖਬਰਾਂ »