ਵਾਸ਼ਿੰਗਟਨ,  15 ਫਰਵਰੀ, (ਹ.ਬ.) : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੀਆਰਪੀਐਫ ਦੇ ਕਾਫ਼ਲੇ 'ਤੇ ਹੋਏ ਹਮਲੇ ਦੀ ਕੜੀ ਨਿੰਦਾ ਕਰਦੇ ਹੋਏ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਤੁਰੰਤ ਸਾਰੀ ਅੱਤਵਾਦੀ ਜੱਥੇਬੰਦੀਆਂ ਨੂੰ ਸਮਰਥਨ ਅਤੇ ਸੁਰੱਖਿਅਤ ਪਨਾਹ ਦੇਣੀ ਬੰਦ ਕਰੇ। ਪਾਕਿਸਤਾਨ ਤੋਂ ਸਰਗਰਮੀਆਂ ਚਲਾਉਣ ਵਾਲੇ ਸਮੂਹ ਜੈਸ਼ ਏ ਮੁਹੰਮਦ ਨੇ ਪੁਲਵਾਮਾ ਵਿਚ ਹੋਏ ਆਤਮਘਾਤੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਵਿਚ ਸੀਆਰਪੀਐਫ ਦੇ ਘੱਟ ਤੋਂ ਘੱਟ 37 ਜਵਾਨ ਸ਼ਹੀਦ ਹੋਏ ਹਨ ਅਤੇ ਕਈ ਗੰਭੀਰ ਜ਼ਖਮੀ ਹਨ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਦੇਰ ਰਾਤ ਜਾਰੀ ਬਿਆਨ ਵਿਚ ਕਿਹਾ ਕਿ ਅਮਰੀਕਾ, ਪਾਕਿਸਤਾਨ ਨੂੰ ਅਪੀਲ ਕਰਦਾ ਹੈ ਕਿ ਉਹ ਅਪਣੀ ਜ਼ਮੀਨ ਤੋਂ ਅੱਤਵਾਦੀ ਸਰਗਰਮੀਆਂ ਚਲਾਉਣ ਵਾਲੇ ਅਜਿਹੇ ਸਾਰੇ ਅੱਤਵਾਦੀ ਸਮੂਹਾਂ ਨੂੰ ਸਮਰਥਨ ਅਤੇ ਸੁਰੱਖਿਅਤ ਪਨਾਹ ਦੇਣੀ ਤੁਰੰਤ ਬੰਦ ਕਰੇ ਜਿਨ੍ਹਾਂ ਦਾ Îਇੱਕੋ ਇੱਕ ਟੀਚਾ ਖੇਤਰ ਵਿਚ ਹਿੰਸਾ ਅਤੇ ਅੱਤਵਾਦੀ ਫੈਲਾਉਣਾ ਹੈ। ਉਨ੍ਹਾਂ ਨੇ ਕਿਹਾ, Îਇਹ ਹਮਲਾ ਅੱਤਵਾਦ ਦੇ ਖ਼ਿਲਾਫ਼ ਲੜਾਈ ਵਿਚ ਅਮਰੀਕਾ ਅਤੇ ਭਾਰਤ ਦੇ ਸਹਿਯੋਗ ਅਤੇ ਸਾਂਝੇਦਾਰੀ ਨੂੰ ਹੋਰ ਵਧਾਉਣ ਦੇ ਸਾਡੇ ਸੰਕਲਪ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। 

ਹੋਰ ਖਬਰਾਂ »

ਅੰਤਰਰਾਸ਼ਟਰੀ