ਵਾਸ਼ਿੰਗਟਨ,  15 ਫਰਵਰੀ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਰਕਾਰ ਦੇ ਸ਼ਟਡਾਊਨ ਨੂੰ ਰੋਕਣ ਦੇ ਲਈ  ਖ਼ਰਚ ਬਿਲ 'ਤੇ ਦਸਤਖਤ ਕਰਨਗੇ। ਨਾਲ ਹੀ ਉਹ ਮੈਕਸਿਕੋ ਸਰਹੱਦ 'ਤੇ ਕੰਧ ਬਣਾਉਣ ਦੇ ਲਈ ਕੌਮੀ ਐਮਰਜੈਂਸੀ ਦਾ ਵੀ ਐਲਾਨ ਕਰਨਗੇ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਪ੍ਰੈਸ ਕਾਨਫੰਰਸ ਦੌਰਾਨ ਇਹ ਜਾਣਕਾਰੀ ਦਿੱਤੀ। ਟਰੰਪ ਦੇ ਇਸ ਕਦਮ ਨਾਲ ਅਮਰੀਕਾ ਦੀ ਸਿਆਸਤ ਗਰਮਾ ਸਕਦੀ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਰੋਧੀ ਧਿਰ ਦੇ ਹਮਲਿਆਂ  ਨੂੰ ਵਾਈਟ ਹਾਊਸ ਕਿਸ ਤਰ੍ਹਾਂ ਨਿਪਟਦਾ ਹੈ। 
ਰਿਪਬਲਿਕਨ ਸੈਨੇਟਰ ਮਿਚ ਮੈਕਕੌਨੇਲ ਨੇ ਦੱਸਿਆ ਕਿ ਉਨ੍ਹਾਂ ਦੀ ਰਾਸ਼ਟਰਪਤੀ ਦੇ ਨਾਲ ਫੋਨ 'ਤੇ ਗੱਲਬਾਤ ਹੋਈ। ਉਨ੍ਹਾਂ ਨੇ ਬਿਲ 'ਤੇ ਦਸਤਖਤ ਕਰਨ ਦੇ ਸੰਕੇਤ ਦਿੱਤੇ ਹਨ। ਨਾਲ ਹੀ ਉਹ ਕੌਮੀ ਐਮਰਜੈਂਸੀ ਦਾ ਐਲਾਨ ਵੀ ਕਰ ਸਕਦੇ ਹਨ। ਬਾਅਦ ਵਿਚ ਵਾਈਟ ਹਾਊਸ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ।
ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਸਾਰਾ ਸੈਂਡਰਸ ਨੇ ਕਿਹਾ ਕਿ ਟਰੰਪ ਕੁਝ ਹੋਰ ਕਾਰਜਕਾਰੀ ਫ਼ੈਸਲੇ ਵੀ ਲੈ ਸਕਦੇ ਹਨ, ਜਿਸ ਵਿਚ ਕੌਮੀ ਐਮਰਜੈਂਸੀ ਦਾ ਐਲਾਨ ਸ਼ਾਮਲ ਹੈ। ਸਾਡਾ ਮਕਸਦ ਸੁਰੱਖਿਆ ਕਾਇਮ ਰੱਖਣਾ ਅਤੇ ਸਰਹੱਦ 'ਤੇ ਮਨੁੱਖੀ ਸੰਕਟ ਨੂੰ ਰੋਕਣਾ ਹੈ। 
ਐਮਰਜੈਂਸੀ ਦਾ ਐਲਾਨ Îਇੱਕ ਅਸਧਾਰਣ ਫ਼ੈਸਲਾ ਹੈ। ਇਸ ਨਾਲ ਅਮਰੀਕੀ ਰਾਸ਼ਟਰਪਤੀ ਨੂੰ ਕੁਝ ਵਿਸ਼ੇਸ਼ ਤਾਕਤਾਂ ਮਿਲਦੀਆਂ ਹਨ। ਇਸ ਦੇ ਜ਼ਰੀਏ ਟਰੰਪ ਸੈਨਾ ਅਤੇ ਆਪਦਾ ਰਾਹਤ ਦੇ ਫੰਡ ਮੈਕਸਿਕੋ ਸਰਹੱਦ 'ਤੇ ਕੰਧ ਬਣਾਉਣ ਦੇ ਲਈ ਇਸਤੇਮਾਲ ਕਰ ਸਕਦੇ ਹਨ। ਵਿਰੋਧੀ ਡੈਮੋਕਰੇਟ ਨੇਤਾ ਅਤੇ ਟਰੰਪ ਦੀ ਨੀਤੀਆਂ ਦੀ ਵਿਰੋਧੀ ਮੰਨੀ ਜਾਣ ਵਾਲੀ ਨੈਂਸੀ ਪੇਲੋਸੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਫ਼ੈਸਲੇ ਸਿੱਧੇ ਤੌਰ 'ਤੇ ਰਾਸ਼ਟਰਪਤੀ ਦੇ ਤੌਰ 'ਤੇ ਮਿਲੀ ਤਾਕਤਾਂ ਦੀ ਦੁਰਵਰਤੋਂ ਹੈ।  ਬਾਰਡਰ 'ਤੇ ਅਜੇ ਕੋਈ ਐਮਰਜੈਂਸੀ ਜਿਹੀ ਸਥਿਤੀ ਨਹੀਂ ਹੈ। ਪੇਲੋਸੀ ਪਹਿਲਾਂ ਵੀ ਅਜਿਹੇ ਕਿਸੇ ਫ਼ੈਸਲੇ ਖ਼ਿਲਾਫ਼ ਟਰੰਪ ਨੂੰ ਕਾਨੁੰਨੀ ਚੁਣੌਤੀ ਦੇਣ ਦੀ ਗੱਲ ਕਹਿ ਚੁੱਕੀ ਹੈ।  ਪਿਛਲੇ ਮਹੀਨੇ ਸ਼ਟਡਾਊਨ ਦੌਰਾਨ ਮੈਕਸਿਕੋ ਸਰਹੱਦ 'ਤੇ ਕੰਧ ਲਈ ਵਿਰੋਧੀ ਪਾਰਟੀ ਦੇ ਨਾਲ ਗੱਲ ਨਹੀਂ ਬਣਨ 'ਤੇ ਟਰੰਪ ਨੇ ਕਿਹਾ ਸੀ ਕਿ ਜੇਕਰ ਜ਼ਰੂਰਤ ਪਈ ਤਾਂ ਰਾਸ਼ਟਰਪਤੀ ਅਹੁਦੇ ਦੀ ਤਾਕਤਾਂ ਦਾ ਇਸਤੇਮਾਲ ਕਰਦੇ ਹੋਏ ਸੰਸਦ ਦੇ ਨਿਯਮਾਂ ਨੂੰ  ਦਰਕਿਨਾਰ ਕਰਦੇ ਹੋਏ ਐਮਰਜੈਂਂਸੀ ਦਾ ਐਲਾਨ ਕਰ ਸਕਦੇ ਹਨ।

ਹੋਰ ਖਬਰਾਂ »