ਪਠਾਨਕੋਟ,  16 ਫਰਵਰੀ, (ਹ.ਬ.) : ਗੋਲੀ ਦਾ ਜਵਾਬ ਗੋਲੀ ਅਤੇ ਬੰਬ ਦਾ ਜਵਾਬ ਬੰਦ ਨਾਲ ਦੇਣਾ ਚਾਹੀਦਾ। ਨੀਤੀ ਦੇ ਨਾਂ 'ਤੇ ਦੇਸ਼ ਵਾਸੀਆਂ ਨੂੰ ਬੇਵਕੂਫ ਨਾ ਬਣਾਇਆ ਜਾਵੇ। ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸਰਕਾਰਾਂ ਨੀਤੀ ਬਣਾ ਰਹੀਆਂ ਹਨ ਦਾ ਰਾਗ ਅਲਾਪ ਰਹੀਆਂ ਹਨ ਲੇਕਿਨ ਕੋਈ ਹੱਲ ਨਹੀਂ ਕੱਢਿਆ। Îਇਹ ਗੱਲ ਡਬਲਿਊ ਡਬਲਿਊ ਐਫ ਦੇ ਵਰਲਡ ਚੈਂਪੀਅਨ ਗ੍ਰੇਟ ਖਲੀ ਨੇ ਪੰਜਾਬ ਦੇ ਪਠਾਨਕੋਟ ਵਿਚ ਕਹੀ।  ਖਲੀ ਪਠਾਨਕੋਟ ਦੇ ਸ੍ਰੀ ਸਾਈਂ ਕਾਲਜ ਦੇ ਇੰਟਰ ਕਾਲਜ ਸਪੋਰਟਸ ਟੂਰਨਾਮੈਂਟ ਵਿਚ ਹਿੱਸਾ ਲੈਣ ਪੁੱਜੇ ਸਨ। ਖਲੀ ਨੇ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਨੀਤੀਆਂ ਕਿਸੇ ਕੰਮ ਨਹੀਂ ਆਉਣਗੀਆਂ। ਹਿੰਦੂਸਤਾਨ ਦੇ ਜਵਾਨ ਰੋਜ਼ਾਨਾ ਮਰ ਰਹੇ ਹਨ। ਖੁਦ ਦੇ ਸਿਆਸੀ ਰਿੰਗ ਵਿਚ ਉਤਰਨ ਦੇ ਸਵਾਲ 'ਤੇ ਖਲੀ ਨੇ ਕਿਹਾ ਉਨ੍ਹਾਂ ਸਿਆਸਤ ਦਾ ਕੋਈ  ਸ਼ੌਕ ਨਹੀਂ ਹੈ। ਜੇਕਰ ਕੋਈ ਪਲਾਨਿੰਗ ਹੋਈ ਤਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ।
 

ਹੋਰ ਖਬਰਾਂ »