ਬਰੈਂਪਟਨ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦਾ ਚਰਨਜੀਤ ਮਾਨ ਇਕ ਲੱਖ ਡਾਲਰ ਦੀ ਲਾਟਰੀ ਨਿਕਲਣ ਮਗਰੋਂ ਖ਼ੁਸ਼ੀ ਵਿਚ ਫੁਲਿਆ ਨਹੀਂ ਸਮਾਅ ਰਿਹਾ। ਚਰਨਜੀਤ ਮਾਨ ਨੇ ਬਰੈਂਪਟਨ ਦੀ ਬੋਵੇਅਰਡ ਡਰਾਈਵ 'ਤੇ ਸਥਿਤ ਕੌਨੈਸਟੋਗਾ ਕਨਵੀਨੀਐਂਸ ਸਟੋਰ ਤੋਂ ਲਾਟਰੀ ਟਿਕਟ ਖ਼ਰੀਦੀ ਸੀ ਅਤੇ 19 ਜਨਵਰੀ ਨੂੰ ਕੱਢੇ ਗਏ ਡਰਾਅ ਦੌਰਾਨ ਇਕ ਲੱਖ ਡਾਲਰ ਦਾ ਇਨਾਮ ਨਿਕਲ ਆਇਆ। ਚਰਨਜੀਤ ਮਾਨ ਸੱਤ ਐਨਕੋਰ ਅੰਕਾਂ ਵਿਚੋਂ ਛੇ ਦਾ ਮਿਲਾਨ ਕਰਨ ਵਿਚ ਸਫ਼ਲ ਰਿਹਾ ਅਤੇ ਇਕ ਲੱਖ ਡਾਲਰ ਦੀ ਰਕਮ ਆਪਣੇ ਨਾਂ ਕਰ ਲਈ। ਦੱਸ ਦੇਈਏ ਕਿ ਰੋਜ਼ਾਨਾ ਇਕ ਐਨਕੋਰ ਡਰਾਅ ਕੱਢਿਆ ਜਾਂਦਾ ਹੈ ਅਤੇ ਇਸ ਇਕ ਡਾਲਰ ਵਾਧੂ ਖ਼ਰਚ ਕੇ ਇਹ ਖੇਡ ਜ਼ਿਆਦਾਤਰ ਆਨਲਾਈਨ ਲਾਟਰੀਆਂ ਨਾਲ ਖੇਡੀ ਜਾ ਸਕਦੀ ਹੈ।

ਹੋਰ ਖਬਰਾਂ »