ਲੰਡਨ,  18 ਫਰਵਰੀ, (ਹ.ਬ.) : ਬਰਤਾਨੀਆ ਦੇ ਰਾਜ ਕੁਮਾਰ  ਵਿਲੀਅਮ ਅਤੇ ਹੈਰੀ ਨੂੰ ਇੱਕ ਦੂਜੇ ਦੇ ਬੇਹੱਦ ਕਰੀਬੀ ਮੰਨਿਆ ਜਾਂਦਾ ਸੀ। ਲੇਕਿਨ ਹੁਣ ਦੋਵੇਂ ਅਪਣੇ ਰਸਤੇ ਅਲੱਗ ਕਰਨ ਦੀ ਤਿਆਰੀ ਕਰ ਰਹੇ ਹਨ। 
ਰਿਪੋਰਟਾਂ ਮੁਤਾਬਕ ਦੋਵਾਂ ਦੀਆ ਪਤਨੀਆਂ ਕੇਟ ਮਿਡਲਟਨ ਅਤੇ ਮੇਗਨ ਮਰਕੇਲ ਦੇ ਵਿਚ ਚਲ ਰਹੇ ਮਤਭੇਦਾਂ ਕਾਰਨ ਉਨ੍ਹਾਂ ਨੇ ਬਟਵਾਰੇ ਦਾ ਫ਼ੈਸਲਾ ਕੀਤਾ ਹੈ। ਦੋਵਾਂ ਦੇ ਵਿਚ ਪ੍ਰਿੰਸ ਹੈਰੀ ਅਤੇ ਮੇਗਨ ਦੇ ਵਿਆਹ ਤੋਂ ਬਾਅਦ ਹੀ ਤਣਾਅ ਚਲ ਰਿਹਾ ਹੈ। 
ਖ਼ਬਰਾਂ ਅਨੁਸਾਰ ਦਰਬਾਰੀਆਂ ਨੂੰ ਉਮੀਦ ਹੈ ਕਿ ਰਸਮੀ ਤੌਰ 'ਤੇ ਸਟਾਫ਼ ਅਲੱਗ ਹੋਣ ਕਾਰਨ ਦੋਵੇਂ ਭਰਾਵਾਂ ਅਤੇ ਕੇਟ ਮਿਡਲਟਨ ਅਤੇ ਮੇਗਨ ਮਰਕੇਲ ਦੀ ਵਿਚ ਹਾਲੀਆ ਤਣਾਅ ਘੱਟ ਹੋ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪੋਤੇ ਰਾਜ ਕੁਮਾਰ ਹੈਰੀ ਦੇ ਪਹਿਲੇ ਬੱਚੇ ਦੇ ਜਨਮ ਤੋਂ ਦੋਵਾਂ ਦੇ ਅਲੱਗ ਅਲੱਗ ਦਰਬਾਰ ਬਣ ਜਾਣਗੇ, ਇਹ ਅਪ੍ਰੈਲ ਜਾਂ ਮਈ ਵਿਚ ਹੋ ਸਕਦਾ ਹੈ। ਹੁਣ ਤੱਕ ਦੋਵੇਂ ਰਾਜ ਕੁਮਾਰਾਂ ਨੂੰ ਸਾਂਝੇ ਰਾਜ ਘਰਾਣੇ ਦੇ ਰੂਪ ਵਿਚ ਮੰਨਿਆ ਜਾਂਦਾ ਸੀ। ਲੇਕਿਨ ਹੁਣ ਉਹ ਅਪਣੇ ਲਈ ਜ਼ਿਆਦਾ ਭੂਮਿਕਾਵਾਂ ਦਾ ਨਿਰਮਾਣ ਕਰਨਗੇ। ਦੋਵੇਂ ਭਰਾਵਾਂ ਦੇ ਸਟਾਫ਼ ਅਤੇ ਸੰਚਾਰ ਟੀਮ ਅਲੱਗ ਹੋਣਗੇ। Îਇਹ ਕਦਮ ਉਨ੍ਹਾਂ ਦੇ ਕਾਰਜਾਂ ਅਤੇ ਸ਼ਾਹੀ ਫਰਜ਼ਾਂ ਵਿਚ ਆਜ਼ਾਦ ਰਸਤਾ ਅਪਣਾਉਣ ਵਿਚ ਮਦਦਗਾਰ ਹੋਵੇਗਾ।

ਹੋਰ ਖਬਰਾਂ »