ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਪ੍ਰਤੀ ਲਿਟਰ ਸਸਤਾ ਕੀਤਾ

ਚੰਡੀਗੜ੍ਹ, 18 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਲੋਕ ਲੁਭਾਉਣਾ ਬਜਟ ਪੇਸ਼ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੈਟਰੋਲ 5 ਰੁਪਏ ਅਤੇ ਡੀਜ਼ਲ 1 ਰੁਪਏ ਸਸਤਾ ਕਰਨ ਦਾ ਐਲਾਨ ਕਰ ਦਿੱਤਾ।2019-20 ਲਈ ਪੇਸ਼ ਕੀਤੇ ਗਏ ਕੁਲ 1 ਲੱਖ 53 ਹਜ਼ਾਰ 493 ਕਰੋੜ ਰੁਪਏ ਦੇ ਬਜਟ ਵਿਚ ਕੋਈ ਨਵਾਂ ਟੈਕਸ ਲਾਗੂ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸਾਨੀ ਲਈ ਕੋਈ ਵੱਡੀ ਰਿਆਇਤ ਐਲਾਨ ਕਰਨ ਦੀ ਜ਼ਹਿਮਤ ਉਠਾਈ ਗਈ। ਪੰਜਾਬ ਸਰਕਾਰ ਨੇ ਚੋਣਾਂ ਦੇ ਮੱਦੇਨਜ਼ਰ ਸਿਰਫ ਸ਼ਹਿਰੀ ਵੋਟਟਾਂ ਨੂੰ ਲੁਭਾਉਣ ਦੀ ਕੋਸ਼ਿਸ ਕੀਤੀ ਹੈ ਜਦਕਿ ਖੇਤੀ ਲਈ ਬਹੱਦ ਲੋੜੀਂਦੇ ਡੀਜ਼ਲ ਦੀ ਕੀਮਤ ਵਿਚ ਸਿਰਫ 1 ਰੁਪਏ ਦੀ ਕਟੌਤੀ ਕੀਤੀ ਗਈ ਹੈ। 2019-20 ਦੌਰਾਨ ਮਾਲੀਆ ਘਾਟਾ 11 ਹਜ਼ਾਰ 687 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਜਦਕਿ ਵਿੱਤੀ ਘਾਟਾ 19 ਹਜ਼ਰ 658 ਕੋਰੜ ਰੁਪਏ ਰਹਿਣ ਦਾ ਅਨੁਮਾਨ ਹੈ।ਬਜਟ ਤਜ਼ਵੀਜ਼ਾਂ ਮੁਤਾਬਕ ਰਾਜਸਥਾਨ ਫੀਡਰ ਦੀ ਰੀਲਾਇਨਿੰਗ ਲਈ 80 ਕਰੋੜ ਰੁਪਏ ਅਤੇ ਸਰਹੰਦ ਫੀਡਰ ਨਹਿਰ ਦੀ ਰੀਲਾਇਨਿੰਗ ਲਈ 120 ਕਰੋੜ ਰੁਪਏ ਰੱਖੇ ਗਏ ਹਨ।ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਲਈ ਬਜਟ ਵਿਚ 10.87 ਫੀਸਦੀ ਵਾਧਾ ਕੀਤਾ ਗਿਆ ਹੈ।ਇਸ ਖੇਤਰ ਲਈ 2018-19 ਵਿੱਚ 3465 ਕਰੋੜ ਰੁਪਏ ਖਰਚ ਕੀਤੇ ਗਏ।ਐਸਸੀ ਅਤੇ ਬੀਸੀ ਯੋਜਨਾ ਵਜੀਫਾ ਤਹਿਤ 938.71 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਸਰਹੱਦੀ ਜ਼ਿਲਿ•ਆਂ ਅੰਮ੍ਰਿਤਸਰ, ਤਰਨਤਾਰਨ ਫਾਜ਼ਿਲਕਾ, ਫਿਰੋਜ਼ਪੁਰ ਗੁਰਦਾਸਪੁਰ ਅਤੇ ਪਠਾਨਕੋਟ ਦੇ ਉਨ•ਾਂ ਕਿਸਾਨਾਂ ਨੂੰ ਮੁਆਵਜ਼ੇ ਲਈ 19.47 ਕਰੋੜ ਰੁਪਏ ਰੱਖੇ ਗਏ ਜਿੰਨਾਂ ਦੀ ਜ਼ਮੀਨ ਕੰਡਿਆਲੀ ਤਾਰ ਅਤੇ ਕੌਮਾਂਤਰੀ ਸਰਹੱਦ ਵਿਚਕਾਰ ਪੈਂਦੀ ਹੈ।ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ਲਈ ਸਮਾਰਟ ਸਿਟੀ ਯੋਜਨਾ ਅਧੀਨ 296 ਕੋਰੜ ਰੁਪਏ ਅਤੇ ਸਵੱਛ ਭਾਰਤ ਮਿਸ਼ਨ ਵਾਸਤੇ 86.33 ਕਰੋੜ ਰੁਪਏ ਰੱਖੇ ਗਏ ਹਨ। ਪਟਿਆਲਾ ਅਤੇ ਅੰਮ੍ਰਿਤਸਰ ਦੇ ਮੈਡੀਕਲ ਕਾਲਜਾਂ ਦੀ ਅਪਗ੍ਰੇਡੇਸ਼ਨ ਲਈ 189.15 ਕਰੋੜ ਰੁਪਏ ਖਰਚ ਕੀਤੇ ਜਾਣ ਜਦਕਿ ਕੌਮੀ ਸਹਿਤ ਮਿਸ਼ਨ ਤਹਿਤ 978.12 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਤਜਵੀਜ਼ ਹੈ। 7 ਸਰੱਹਦੀ ਜਿਲਿ•ਆਂ ਅਤੇ ਕੰਡੀ ਇਲਾਕੇ ਦੇ ਵਿਕਾਸ ਲਈ 100 ਕਰੋੜ ਦੀ ਰਕਮ ਬਜਟ ਵਿਚ ਰੱਖੀ ਗਈ ਹੈ। ਅੰਮ੍ਰਿਤ ਯੋਜਨਾ ਤਹਿਤ 700 ਕਰੋੜ ਰੁਪਤੇ ਅਲਾਟ ਕੀਤੇ ਜਾਣਗੇ ਜਦਕਿ ਪਟਿਆਲਾ 'ਚ ਓਪਨ ਯੂਨੀਵਰਸਿਟੀ ਕਾਇਮ ਕਰਨ ਲਈ 5 ਕਰੋੜ ਰੁਪਏ ਦਿੱਤੇ ਜਾਣਗੇ।ਇਸ ਤੋਂ ਇਲਾਵਾ ਰਾਮਪੁਰਾ ਫੂਲ, ਫਤਿਹਗੜ• ਸਾਹਿਬ, ਰਾਏਕੋਟ, ਬੱਸੀ ਪਠਾਣਾ, ਫਾਜ਼ਿਲਕਾ ਫਿਰੋਜ਼ਪੁਰ, ਛਤਰਾਣਾ, ਅਮਰਗੜ ਅਤੇ ਤਰਨਤਾਰਨ ਵਿਖੇ 15 ਨਵੀਆਂ ਆਈਟੀਆਈਜ਼ ਲਈ 15 ਕੋਰੜ ਰੁਪਏ ਰੱਖੇ ਗਏ ਹਨ।। ਬਜਟ ਤਜਵੀਜ਼ਾਂ ਮੁਤਾਬਕ ਪੰਜਾਬ ਦੀ ਪ੍ਰਤੀ ਜੀਅ ਆਮਦਨ 153061 ਰੁਪਏ ਹੋ ਗਈ ਜੋ ਕੌਮੀ ਆਮਦਨ 125397 ਰੁਪਏ ਤੋਂ 22.6 ਫੀਸਦੀ ਵੱਧ ਹੈ

ਹੋਰ ਖਬਰਾਂ »