ਇਸਲਾਮਾਬਾਦ,  20 ਫਰਵਰੀ, (ਹ.ਬ.) : ਪੁਲਵਾਮਾ ਅੱਤਵਾਦੀ ਹਮਲੇ 'ਤੇ ਜਿੱਥੇ ਭਾਰਤ ਵਿਚ ਜ਼ਬਰਦਸਤ ਰੋਸ ਹੈ, ਉਥੇ ਹੀ ਪਾਕਿਸਤਾਨ ਨੇ ਇਸ ਮਾਮਲੇ 'ਤੇ ਭਾਰਤ ਨੂੰ ਯੁੱਧ 'ਤੇ ਖੁਲ੍ਹੀ ਧਮਕੀ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਮੰਗਲਵਾਰ ਨੂੰ ਪੁਲਵਾਮਾ ਹਮਲੇ ਵਿਚ ਪਾਕਿਸਤਾਨ ਦੇ ਹੱਥ ਨੂੰ ਸਾਫ ਖਾਰਜ ਕਰ ਦਿੱਤਾ। ਇਮਰਾਨ ਨੇ ਕਿਹਾ ਕਿ ਭਾਰਤ ਨੇ ਬਿਨਾਂ ਕਿਸੇ ਸਬੂਤ ਦੇ ਇਸਲਾਮਾਬਾਦ 'ਤੇ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ, ਪਾਕਿਸਤਾਨ 'ਤੇ ਸÎੈਨਿਕ ਕਾਰਵਾਈ ਕਰੇਗਾ ਤਾਂ ਉਹ ਵੀ ਅਜਿਹਾ ਪਲਟਵਾਰ ਕਰਨਗੇ ਕਿ ਜੰਗ ਰੁਕਣੀ ਮੁਸ਼ਕਲ ਹੋ ਜਾਵੇਗੀ। ਅਪਣੇ ਕੁਝ ਦੇਰ ਦੇ ਸੰਬੋਧਨ ਵਿਚ ਇਮਰਾਨ ਨੇ ਅੱਤਵਾਦ 'ਤੇ ਇੱਕ ਵਾਰ ਮੁੜ ਕਸ਼ਮੀਰੀ ਰਾਗ ਅਲਾਪਿਆ।
ਇਮਰਾਨ ਨੇ ਕਿਹਾ ਕਿ ਕਸ਼ਮੀਰ ਵਿਚ ਇਸ ਤਰ੍ਹਾਂ ਦੀ ਘਟਨਾ ਕਿਉਂ ਹੋ ਰਹੀ ਹੈ। ਇਸ 'ਤੇ ਸੋਚਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ, ਅਸੀਂ ਇਹ ਹਮਲਾ ਕਿਉਂ ਕਰਾਵਾਂਗੇ। ਸਾਨੂੰ ਇਸ ਨਾਲ ਕੀ ਫਾਇਦਾ ਹੋਵੇਗਾ। ਪਾਕਿਸਤਾਨ ਅੱਤਵਾਦ ਦਾ ਸਭ ਤੋਂ ਵੱਡਾ ਸੰਤਾਪ ਭੋਗ ਰਿਹਾ ਹੈ। ਇਹ ਨਵਾਂ ਪਾਕਿਸਤਾਨ, ਨਵੀਂ ਮਾਈਂਡ ਸੈਟ ਅਤੇ ਨਵੀਂ ਸੋਚ  ਹੈ। ਅਸੀਂ ਵੀ ਅੱਤਵਾਦ ਦਾ ਖਾਤਮਾ ਚਾਹੁੰਦੇ ਹਨ। 
ਇਮਰਾਨ ਖਾਨ ਨੇ ਦੋਸ਼ ਲਗਾਇਆ ਕਿ ਭਾਰਤ ਵਿਚ ਚੋਣਾਂ ਦਾ ਸਾਲ ਹੈ ਅਤੇ ਉਥੇ ਨੇਤਾ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ, ਦੁਨੀਆ ਦਾ ਕਿਹੜਾ ਅਜਿਹਾ ਕਾਨੂੰਨ ਹੈ ਜੋ ਕਿਸੇ ਵੀ ਇੱਕ ਵਿਅਕਤੀ ਜਾਂ ਮੁਲਕ ਨੂੰ ਜੱਜ, ਜਿਊਰੀ ਅਤੇ ਸਜ਼ਾ ਦੀ ਸ਼ਕਤੀ ਦਿੰਦਾ ਹੈ। ਜੇਕਰ ਤੁਸੀਂ ਇਹ ਸੋਚਦੇ ਹਨ ਕਿ  ਪਾਕਿਸਤਾਨ 'ਤੇ ਹਮਲਾ ਕਰਾਂਗੇ ਤਾਂ ਅਸੀਂ ਵੀ ਪਲਟਵਾਰ ਕਰਾਂਗੇ। ਉਸ ਤੋਂ ਬਾਅਦ ਗੱਲ ਕਿੱਧਰ ਜਾਵੇਗੀ ਕਿਸੇ ਨੂੰ ਪਤਾ ਨਹੀਂ। 
ਪਾਕਿਸਤਾਨ ਦੇ ਨਾਂ ਸੰਬੋਧਨ ਵਿਚ ਇਮਰਾਨ ਨੇ ਕਿਹਾ, ਮੈਂ ਭਾਰਤ ਸਰਕਾਰ ਦੇ ਲਈ ਜਵਾਬ ਦੇ ਰਿਹਾ ਹਾਂ।  ਜਦ ਵੀ ਕਸ਼ਮੀਰ ਵਿਚ ਕੋਈ ਘਟਨਾ ਹੋਵੇ ਤਾਂ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾ ਦੇਣਾ ਕਿੰਨਾ ਉਚਿਤ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ, ਭਾਰਤ ਜੇਕਰ ਪੁਲਵਾਮਾ ਅੱਤਵਾਦੀ ਹਮਲੇ ਦੀ ਕਿਸੇ ਤਰ੍ਹਾਂ ਦੀ ਜਾਂਚ ਕਰਾਉਣਾ ਚਾਹੁੰਦੇ ਹਨ ਤਾਂ ਅਸੀਂ ਤਿਆਰ ਹਾਂ।  ਜੇਕਰ ਉਨ੍ਹਾਂ ਕੋਲ ਇਸ ਹਮਲੇ ਵਿਚ ਪਾਕਿਸਤਾਨ ਦੇ ਸ਼ਾਮਲ ਹੋਣ ਦਾ ਸਬੂਤ ਹੈ ਤਾਂ ਉਹ ਸਾਨੂੰ ਦੇਣ, ਅਸੀਂ ਕਾਰਵਾਈ ਕਰਾਂਗੇ। ਸਾਡੇ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੈ।  ਜੇਕਰ ਕੋਈ ਪਾਕਿਸਤਾਨ ਦੀ ਜ਼ਮੀਨ 'ਤੇ ਸਾਡੇ ਖ਼ਿਲਾਫ਼  ਇਸਤੇਮਾਲ ਕਰ ਰਿਹਾ ਹੈ ਤਾਂ ਇਹ ਸਹੀ ਨਹੀਂ ਹੈ।
ਇਮਰਾਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਅੱਤਵਾਦ 'ਤੇ ਗੱਲ ਦੇ ਲਈ ਤਿਆਰ ਹੈ। ਅਸੀਂ ਭਾਰਤ ਨਾਲ ਗੱਲਬਾਤ ਲਈ ਆਫਰ ਕਰਦੇ ਹਾਂ ਤਾਂ ਉਹ ਕਹਿੰਦਾ ਹੈ ਕਿ ਪਹਿਲਾਂ ਅੱਤਵਾਦ ਨੂੰ ਖਤਮ ਕਰੋ। ਅਸੀਂ ਅੱਤਵਾਦ 'ਤੇ ਗੱਲਬਾਤ ਕਰਨ ਲਈ ਤਿਆਰ ਹਾਂ।  ਅੱਤਵਾਦ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਪਾਕਿਸਤਾਨ ਵਿਚ ਹੋਇਆ ਹੈ। 15 ਸਾਲ ਵਿਚ 70 ਹਜ਼ਾਰ ਪਾਕਿਸਤਾਨੀ ਅੱਤਵਾਦ ਦੇ ਕਾਰਨ ਮਾਰੇ ਗਏ ਹਨ।

ਹੋਰ ਖਬਰਾਂ »