ਸਿਆਸੀ ਹਮਲਿਆਂ ਵਿਚ ਕੇਜਰੀਵਾਲ ਨੇ ਵੀ ਮੋਰਚਾ ਖੋਲ੍ਹਿਆ
ਚੰਡੀਗੜ੍ਹ, 20 ਫਰਵਰੀ, (ਹ.ਬ.) : ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਦੇ ਨਾਲ ਪੰਜਾਬ ਦੀ ਸਿਆਸੀ ਪਿਚ 'ਤੇ ਉਤਰੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦੀ ਸਿਆਸਤ ਰਾਸ ਨਹੀਂ ਆ ਰਹੀ ਹੈ। ਪਾਕਿਸਤਾਨ ਦੇ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਜੱਫੀ  ਪਾ ਕੇ ਮੁਸ਼ਕਲਾਂ ਵਿਚ ਘਿਰੇ ਸਿੱਧੂ ਹੁਣ ਹੋਰ ਵੱਡੇ ਵਿਵਾਦ ਵਿਚ ਫਸ ਗਏ ਹਨ। ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਅਪਣੇ ਦੋਸਤ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਾਰੀਫ਼ ਕਾਰਨ ਵਿਰੋਧੀ ਹੀ ਨਹੀਂ, ਕਾਂਗਰਸੀ ਵੀ ਸਿੱਧੂ 'ਤੇ ਸਿਆਸੀ ਹਮਲੇ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਅੱਤਵਾਦੀ ਹਮਲੇ ਨੂੰ ਲੈ ਕੇ ਪਾਕਿਸਤਾਨ ਦੇ ਖ਼ਿਲਾਫ਼ ਮਤਾ ਪਾਸ ਕੀਤਾ। ਜਿਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਹੱਦ ਤਿੱਖੇ ਸ਼ਬਦਾਂ ਵਿਚ ਇਮਰਾਨ ਅਤੇ ਬਾਜਵਾ 'ਤੇ ਹਮਲਾ ਬੋਲਿਆ। ਲੇਕਿਨ ਇਸ ਦੇ ਕੁਝ ਦੇਰ ਬਾਅਦ ਹੀ ਸਿੱਧੂ ਨੇ Îਇਹ ਕਹਿ ਕੇ ਇਮਰਾਨ ਦਾ ਬਚਾਅ  ਕੀਤਾ ਕਿ ਕੁਝ ਲੋਕਾਂ ਦੇ ਕਾਰਨ ਪੂਰੇ ਦੇਸ਼ ਜਾਂ ਕਿਸੇ ਵਿਅਕਤੀ ਵਿਸ਼ੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਿੱਧੂ ਨੂੰ ਕੈਬਨਿਟ ਤੋਂ ਹਟਾਉਣ ਦੀ ਮੰਗ ਕੀਤੀ। ਕੈਪਟਨ ਨੇ Îਇਹ ਕਹਿ ਕੇ ਸਿੱਧੂ ਦਾ ਬਚਾਅ ਕੀਤਾ ਕਿ ਉਨ੍ਹਾਂ ਦੀ ਭਾਵਨਾ ਰਾਸ਼ਟਰ ਵਿਰੋਧੀ ਨਹੀਂ ਲੱਗਦੀ। ਉਹ ਖੁਦ ਫ਼ੌਜੀ ਹੈ ਅਤੇ ਸਿੱਧੂ ਕ੍ਰਿਕਟਰ, ਦੋਵਾਂ ਦੀ ਭਾਵਨਾਵਾਂ ਇਸ ਮੁੱਦੇ 'ਤੇ ਇੱਕ ਨਹੀਂ ਹੋ ਸਕਦੀਆਂ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁੱਦੇ 'ਤੇ ਸਿੱਧੂ  ਨੂੰ ਅਪਣਾ ਰੁਖ ਸਪਸ਼ਟ ਕਰਨਾ ਚਾਹੀਦਾ। ਇਮਰਾਨ ਦੁਆਰਾ  ਭਾਰਤ  ਕੋਲੋਂ ਉਸ ਦੀ ਭੂਮਿਕਾ ਦੇ ਸਬੂਤ ਮੰਗਣ ਤੋਂ ਬਾਅਦ ਵੀ ਕੈਪਟਨ ਨੇ ਹਮਲਾ ਬੋਲਿਆ ਅਤੇ ਕਿਹਾ ਕਿ ਕੀ ਇੱਥੋਂ ਲਾਸ਼ਾਂ ਭੇਜੇ ਜਾਣ ਦੀ ਜ਼ਰੂਰਤ ਹੈ। ਬਾਜਵਾ ਨਾਲ ਗਲ਼ੇ ਮਿਲਣ  ਤੋਂ ਬਾਅਦ Îਨਿਸ਼ਾਨੇ 'ਤੇ ਆਏ ਸਿੱਧੂ ਨੂੰ ਕਰਤਾਰਪੁਰ ਕਾਰੀਡੋਰ 'ਤੇ ਸਹਿਮਤੀ ਬਣਨ ਤੋਂ ਬਾਅਦ ਕਾਫੀ ਵਾਹਵਾਹੀ ਮਿਲੀ ਸੀ। ਲੇਕਿਨ ਹੁਣ ਉਹ ਗੰਭੀਰ ਵਿਵਾਦ ਵਿਚ ਫਸਦੇ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਹੁਣ ਇਸ ਵਿਵਾਦ ਵਿਚ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੀ ਕੁੱਦ ਪਏ ਹਨ।
 

ਹੋਰ ਖਬਰਾਂ »