ਲੁਧਿਆਣਾ,  20 ਫਰਵਰੀ, (ਹ.ਬ.) : ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ਵਿਚ ਪੁਲਿਸ ਦੇ ਹੱਥ ਇੱਕ ਹੋਰ ਕਾਮਯਾਬੀ ਲੱਗੀ ਹੈ। ਮਾਮਲੇ ਵਿਚ ਗ੍ਰਿਫਤਾਰ ਛੇ ਦੋਸ਼ੀਆਂ ਦਾ ਡੀਐਨਏ ਟੈਸਟ ਕਰਨ ਦੀ ਆਗਿਆ ਮਿਲ ਗਈ ਹੈ। 9 ਫਰਵਰੀ ਨੂੰ ਪਿੰਡ ਈਸੇਵਾਲ ਵਿਚ ਵਾਰਦਾਤ ਅੰਜਾਮ ਦਿੱਤੀ ਗਈ ਸੀ। ਕਾਰਵਾਈ ਕਰਦੇ ਹੋਏ ਪੁਲਿਸ ਨੇ ਛੇ ਦੋਸ਼ੀ ਗ੍ਰਿਫਤਾਰ ਕੀਤੇ ਹਨ ਅਤੇ ਹੁਣ ਉਨ੍ਹਾਂ ਦੇ ਡੀਐਨਏ ਟੈਸਟ ਕਰਨ ਦੀ ਆਗਿਆ ਅਦਾਲਤ ਨੇ ਦੇ ਦਿੱਤੀ ਹੈ। ਅਗਲੇ ਕੁਝ ਦਿਨ ਵਿਚ ਪੁਲਿਸ ਛੇ ਦੋਸ਼ੀਆਂ ਦਾ ਡੀਐਨਏ ਟੈਸਟ ਕਰਵਾ ਕੇ ਪੁਲਿਸ ਕੇਸ ਵਿਚ ਨਵੇਂ ਸਬੂਤ ਫਾਈਲ ਕਰੇਗੀ।
ਐਸਐਸਪੀ ਵਰਿੰਦਰ ਬਰਾੜ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਡੀਐਨਏ ਟੈਸਟ ਦੇ ਜ਼ਰੀਏ ਮੁਲਜ਼ਮਾਂ ਨੂੰ ਫਾਂਸੀ ਦੇ ਤਖਤ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ। ਢਾਕਾ ਪੁਲਿਸ ਨੇ ਬਲਾਤਕਾਰੀ ਮੁਲਜ਼ਮਾਂ ਦੀ ਪਛਾਣ ਕਰਾਉਣ ਦੇ ਲਈ ਸਾਰੇ ਸਬੂਤ ਅਦਾਲਤ ਵਿਚ ਪੇਸ਼ ਕਰ ਦਿੱਤੇ ਹਨ। ਦੱਸਣਯੋਗ ਹੈ ਕਿ ਬਲਾਤਕਾਰ ਪੀੜਤਾ ਅਤੇ ਉਸ ਦੇ ਦੋਸਤ ਨੇ ਇਸ ਮਾਮਲੇ ਵਿਚ ਪੁਲਿਸ ਦੇ ਕੋਲ ਦਸ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਹੈ। ਪੁਲਿਸ ਨੇ ਅਜੇ ਤੱਕ ਛੇ ਮੁਲਜ਼ਮਾਂ  ਨੂੰ ਗ੍ਰਿਫਤਾਰ ਕੀਤਾ ਹੈ।  ਹਾਲਾਂਕਿ ਪੁਲਿਸ ਅਧਿਕਾਰੀ ਇਹ ਕਹਿ ਰਹੇ ਹਨ ਕਿ ਅਜੇ ਤੱਕ ਜਾਂਚ ਵਿਚ ਸਿਰਫ 6 ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ 3 ਹੋਰ ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਗੱਲ ਦੀ ਕੋਈ ਅਧਿਕਾਰੀ ਪੁਸ਼ਟੀ ਕਰਨ ਦੇ ਲਈ ਤਿਆਰ ਨਹੀਂ ਹੈ। 

ਹੋਰ ਖਬਰਾਂ »