ਇਸਲਾਮਾਬਾਦ,  20 ਫਰਵਰੀ, (ਹ.ਬ.) : ਪੁਲਵਾਮਾ ਅੱਤਵਾਦੀ ਹਮਲੇ 'ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਦਾਅਵਿਆਂ ਨੂੰ ਭਾਰਤ ਨੇ ਖਾਰਜ ਕੀਤਾ ਹੀ ਸੀ। ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਵੀ ਉਨ੍ਹਾਂ ਦੇ ਝੂਠੇ ਬਿਆਨ ਦੀ ਪਰਤ ਦਰ ਪਰਤ ਖੋਲ੍ਹ ਕੇ ਰੱਖ ਦਿੱਤੀ ਹੈ। ਰੇਹਮ ਖਾਨ ਨੇ ਕਿਹਾ ਕਿ ਇਮਰਾਨ ਖਾਨ ਪਾਕਿਸਤਾਨੀ ਸੈਨਾ ਦੇ ਹੱਥਾਂ ਦੀ ਕਟਪੁਤਲੀ ਹਨ। ਉਹ ਓਨਾ ਹੀ ਕਹਿੰਦੇ ਹਨ ਜਿੰਨਾ ਉਨ੍ਹਾਂ ਸੈਨਾ ਕਰਨ ਅਤੇ ਕਹਿਣ ਦੇ ਲਈ ਕਹਿੰਦੀ ਹੈ। 
ਰੇਹਮ ਖਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਇਮਰਾਨ ਖਾਨ ਦੀ ਅਪਣੀ ਕੋਈ ਹੈਸੀਅਤ ਨਹੀਂ ਹੈ। ਸੱਤਾ ਦੇ ਲਈ ਇਮਰਾਨ ਨੇ  ਅਪਣੇ ਆਧੁਨਿਕ ਵਿਚਾਰਾਂ ਅਤੇ ਸਿਧਾਂਤਾਂ ਨਾਲ ਵੀ ਸਮਝੌਤਾ ਕਰ ਲਿਆ ਸੀ। ਇਮਰਾਨ ਖਾਨ ਦੀ ਸਾਬਕਾ ਪਤਨੀ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਇਮਰਾਨ ਬਿਆਨ ਦੇਣ ਦੇ ਲਈ ਸੈਨਾ ਦੇ Îਨਿਰਦੇਸ਼ਾਂ ਦੀ ਉਡੀਕ ਕਰਦੇ ਰਹੇ। ਪੁਲਵਾਮਾ 'ਤੇ ਇਮਰਾਨ ਨੇ ਜੋ  ਕੁਝ ਵੀ ਕਿਹਾ, ਉਨ੍ਹਾਂ ਲੱਗਦਾ ਕਿ ਉਹ ਉਨ੍ਹਾਂ ਦੇ ਸ਼ਬਦ ਨਹੀਂ ਹਨ। ਉਨ੍ਹਾਂ ਦੇ ਭਾਸ਼ਣ ਨੂੰ ਕਿਸੇ ਹੋਰ ਨੇ ਤਿਆਰ ਕੀਤਾ ਸੀ। ਰੇਹਮ ਖਾਨ ਦਾ ਬਿਆਨ ਇਮਰਾਨ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਭਾਰਤ ਦੇ ਹਮਲੇ ਦਾ ਜਵਾਬ ਦੇਣ ਦੀ ਗੱਲ ਕਹੀ ਹੈ। ਨਾਲ ਹੀ ਪੁਲਵਾਮਾ ਹਮਲੇ ਵਿਚ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਦੇ ਲਈ ਸਬੂਤ ਮੰਗੇ ਹਨ।
ਸਾਬਕਾ ਪਤਨੀ ਰੇਹਮ ਖਾਨ ਨੇ ਕਿਹਾ ਕਿ ਇਮਰਾਨ ਖਾਨ ਕਹਿ ਰਹੇ ਹਨ ਕਿ ਉਹ ਕਾਰਵਾਈ ਕਰਨਗੇ ਤਾਂ ਉਹ ਪਹਿਲਾਂ ਕੁਝ ਕਰਕੇ ਦਿਖਾਉਂਦੇ। ਉਨ੍ਹਾਂ ਕਿਹਾ ਕਿ ਪੁਲਵਾਮਾ ਹਮਲੇ ਤੋਂ ਬਹੁਤ ਪਹਿਲਾਂ ਹੀ ਪਾਕਿਸਤਾਨ ਨੂੰ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੁਆਰਾ ਕਾਲੀ ਸੂਚੀ ਵਿਚ ਪਾਏ ਜਾਣ ਦਾ ਖ਼ਤਰਾ ਪੈਦਾ ਹੋ ਗਿਆ ਸੀ। 

ਹੋਰ ਖਬਰਾਂ »