ਮੋਹਾਲੀ,  20 ਫਰਵਰੀ, (ਹ.ਬ.) : ਕੈਥਲ ਜ਼ਿਲ੍ਹੇ ਦੇ ਪਿੰਡ ਕਲੈਤ ਤੋਂ ਸੇਵਾ ਮੁਕਤ ਫ਼ੌਜੀ ਰਮਲਾ ਰਾਮ ਦਾ ਬੇਟਾ ਸੰਜੀਵ ਰਾਣਾ ਮੰਗਲਵਾਰ ਨੂੰ ਅਪਣੀ ਦੁਲਹਨ ਲੈਣ ਲਈ ਮੋਹਾਲੀ ਦੇ ਪਿੰਡ ਤੀੜਾ ਵਿਚ ਹੈਲੀਕਾਪਟਰ ਲੈ ਕੇ ਪਹੁੰਚ ਗਿਆ।  ਤੀੜਾ ਵਿਚ ਹੈਲੀਕਾਪਟਰ ਲੈ ਕੇ ਪਹੁੰਚ ਗਿਆ। ਪੂਰੇ ਪਰਿਵਾਰ ਨੂੰ ਵਿਆਹ ਦੀ ਇੰਨੀ ਖੁਸ਼ੀ ਸੀ ਕਿ ਉਹ ਸਾਰੇ ਕਾਇਦੇ ਕਾਨੂੰਨ ਭੁੱਲ ਗਏ। ਬੇਟੇ ਨੇ ਡੀਸੀ ਦੀ ਬਗੈਰ ਆਗਿਆ ਹੈਲੀਕਾਪਟਰ ਪਿੰਡ ਤੀੜਾ ਵਿਚ ਅੱਧਾ ਕਿੱਲਾ ਜ਼ਮੀਨ ਵਿਚ ਬਣਾਏ ਗਏ ਅਸਥਾਈ ਹੈਲੀਪੈਡ 'ਤੇ ਉਤਾਰ ਦਿੱਤਾ। ਪਿਤਾ ਰਮਲਾ ਰਾਮ ਨੇ ਅਪਣੀ ਦੋਨਾਲੀ ਬੰਦੂਕ ਨਾਲ 17 ਹਵਾਈ ਫਾਇਰ ਕੀਤੇ।
ਸੰਜੀਵ ਰਾਣਾ ਦਾ ਵਿਆਹ ਪਿੰਡ ਤੀੜਾ ਦੀ ਪ੍ਰਿਆ ਨਾਲ ਹੋਇਆ। ਵਿਆਹ ਨੂੰ ਯਾਦਗਾਰ ਬਣਾਉਣ ਲਈ ਸੰਜੀਵ ਨੇ ਪ੍ਰਾਈਵੇਟ ਕੰਪਨੀ ਭਿਵਾਨੀ ਤੋਂ ਹੈਲੀਕਾਪਟਰ ਪੰਜ ਲੱਖ ਰੁਪਏ ਕਿਰਾਏ 'ਤੇ ਲਿਆ। ਹੈਲੀਕਾਪਟਰ ਵਿਚ ਇੱਕ ਪਾਇਲਟ, ਇੱਕ ਇੰਜੀਨੀਅਰ ਅਤੇ 3 ਯਾਤਰੀਆਂ ਦੀ ਜਗ੍ਹਾ ਹੈ। ਮੌਕੇ 'ਤੇ ਮਿਲੇ ਬੇਸ ਮੈਨੇਜਰ ਸੁਮਿਤ ਧੀਮਾਨ ਨੇ ਕਿਹਾ ਕਿ ਲੈਂਡਿੰਗ ਆਗਿਆ ਲਈ ਹੈ, ਪ੍ਰੰਤੂ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਗਿਆ ਲੈਣਾ ਉਨ੍ਹਾਂ ਦਾ ਕੰਮ ਨਹੀਂ  ਹੁੰਦਾ। ਪ੍ਰੰਤੂ ਅਸਲੀਅਤ ਵਿਚ ਚੌਪਰ ਨੂੰ ਬਗੈਰ ਆਗਿਆ ਉਤਾਰਿਆ ਗਿਆ।
ਰਮਲਾ ਰਾਮ ਨੂੰ ਅਪਣੇ ਬੇਟੇ ਦੇ ਵਿਆਹ ਦੀ ਇੰਨੀ ਖੁਸ਼ੀ ਸੀ ਕਿ ਜਿਵੇਂ ਹੀ ਹੈਲੀਕਾਪਟਰ ਨੇ ਤੀੜਾ ਪਿੰਡ ਵਿਚ ਲੈਂਡ ਕੀਤਾ ਉਸ ਨੇ 6 ਫਾਇਰ ਕੀਤੇ ਅਤੇ ਬਰਾਤ ਦੀ ਅਗਵਾਈ ਕੀਤੀ। ਜਦੋਂ ਲਾੜਾ ਸਟੇਜ 'ਤੇ ਗਿਆ ਤਾਂ ਰਮਲਾ ਰਾਮ ਨੇ ਦੋਨਾਲੀ ਨਾਲ ਮੁੜ 5 ਫਾਇਰ ਕੀਤੇ। ਬਾਕੀ ਫਾਇਰ ਵਿਦਾਈ ਦੇ ਸਮੇਂ ਕੀਤੇ ਗਏ।
ਮੋਹਾਲੀ ਦੀ ਡੀਸੀ ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿੰਡ ਤੀੜਾ ਵਿਚ ਹੈਲੀਕਾਪਟਰ ਲੈਂਡਿੰਗ ਦੀ ਆਗਿਆ ਐਸਡੀਐਮ ਦਿੰਦੇ ਹਨ। ਇਸ ਲਈ ਤੁਸੀਂ ਐਸਡੀਐਮ ਨਾਲ ਗੱਲ ਕਰੋ, ਮੈਨੂੰ ਇਸ ਬਾਰੇ ਵਿਚ ਕੁਝ ਪਤਾ ਨਹੀਂ। 

ਹੋਰ ਖਬਰਾਂ »