ਚੰਡੀਗੜ੍ਹ,  20 ਫਰਵਰੀ, (ਹ.ਬ.) : ਮੌਸਮ ਵਿਚ ਬਦਲਾ ਹੋਣ 'ਤੇ ਹਰ ਕਿਸੇ ਨੂੰ ਅਪਣੀ ਲਾਈਫ ਸਟਾਈਲ ਦਾ ਖ਼ਾਸ ਧਿਆਨ ਰੱਖਣਾ  ਚਾਹੀਦਾ ਜਿਸ ਨਾਲ ਉਹ ਤੰਦਰੁਸਤ ਰਹਿ ਸਕਣ। ਅੱਜਕਲ੍ਹ ਕਈ ਲੋਕ ਕਿਸੇ ਨਾ ਕਿਸੇ ਹੈਲਥ ਸਮੱਸਿਆ ਨਾਲ ਪ੍ਰੇਸ਼ਾਨ ਰਹਿੰਦੇ ਹਨ ਜਿਸ ਦੇ ਕਾਰਨ ਉਹ ਪ੍ਰੇਸ਼ਾਨ ਹੋ ਜਾਂਦੇ ਹਨ ਅਜਿਹੇ ਵਿਚ ਕਿਸੇ ਵੀ ਤਰ੍ਹਾਂ ਦੀ  ਹੈਲਥ ਪ੍ਰਾਬਲਮ ਦੇ ਲੱਛਣ ਦਿਖਣ 'ਤੇ ਹੀ ਸਭ ਤੋਂ ਪਹਿਲਾਂ ਡਾਕਟਰੀ ਸਲਾਹ ਲੈਣੀ ਬੇਹੱਦ  ਜ਼ਰੂਰੀ ਹੈ। ਅਜਿਹੇ ਵਿਚ ਅੱਜ ਅਸੀਂ ਆਪ ਨੂੰ ਇੱਕ ਅਜਿਹੇ ਖ਼ਾਸ ਫ਼ਲ ਦੇ ਬਾਰੇ ਵਿਚ ਦੱਸਾਂਗੇ ਜੋ ਸਾਡੀ ਸਿਹਤ ਦੇ ਲਈ ਬੇਹੱਦ ਗੁਣਕਾਰੀ ਮੰਨਿਆ ਗਿਆ ਹੈ। ਜੀ ਹਾਂ, ਲਗਾਤਾਰ ਇੱਕ ਛੋਟਾ ਖਜੂਰ ਖਾਣ ਨਾਲ ਸਰੀਰ ਹਮੇਸ਼ਾ ਤੰਦਰੁਸਤ ਰਹਿ ਸਕਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਆਇਰਨ, ਮਿਨਰਲ, ਕੈਲਸ਼ੀਅਮ, ਅਮਿਨੋ ਐਸਿਡ, ਫਾਸਫੋਰਸ ਮੌਜੂਦ ਹੁੰਦੇ ਹਨ, ਨਾਂਲ ਹੀ ਇਸ ਵਿਚ  ਭਰਪੂਰ ਮਾਤਰਾ ਵਿਚ ਸਾਲਟ ਮੌਜੂਦ ਹੁੰਦਾ ਹੈ। ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਜਿਸ ਵਿਚ ਹੈਲਥ ਸਿਹਤ ਬਣੀ ਰਹਿੰਦੀ ਹੈ। 
ਨਿਯਮਤ ਤੌਰ 'ਤੇ ਖਜੂਰ ਦੇ ਸੇਵਨ ਨਾਲ ਸਰੀਰ ਦੀ ਰੋਗ ਪ੍ਰਤੀਰੋਧਕ ਸਮਰਥਾ ਵਧਦੀ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਗਲੂਕੋਜ਼ ਅਤੇ ਫਰੁਕਟੋਜ ਵੀ ਮੌਜੂਦ ਹੁੰਦਾ ਹੈ। ਜੋ ਆਪ ਦੀ ਇਮਯੂਨਿਟੀ ਪਾਵਰ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਜੋ ਦਿਲ ਦੀ ਬਿਮਾਰੀ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਦੇ ਲਈ ਇਹ ਬੇਹੱਦ ਫਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ। ਜੋ ਆਪ ਦੇ ਦਿਲ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਣ ਦਾ ਕੰਮ ਕਰਦੇ ਹਨ। ਇਸ ਵਿਚ ਪੋਟਾਸ਼ੀਅਮ ਦੀ ਵੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਜੋ ਹਾਰਟ ਅਟੈਂਕ ਦੇ ਖਤਰ ਨੂੰ ਘੱਟ ਕਰਨ ਵਿਚ ਸਹਾਹਿਕ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ Îਇਸ ਵਿਚ ਮੈਗਨੀਸ਼ਿਅਮ ਨਾਲ ਭਰਪੂਰ ਹੋਣ ਦੇ ਕਾਰਨ ਨਿਯਮਤ ਤੌਰ 'ਤੇ ਖਜੂਰ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿਚ ਰਹਿੰਦਾ ਹੈ।

ਹੋਰ ਖਬਰਾਂ »