ਚੰਡੀਗੜ੍ਹ,  21 ਫਰਵਰੀ, (ਹ.ਬ.) : ਚਾਹੇ ਹਿੰਦੀ ਹੋਵੇ ਜਾਂ ਪੰਜਾਬੀ ਕਿਸੇ ਫ਼ਿਲਮ ਦੀ ਕਹਾਣੀ ਵਿਚ ਦਮ ਨਹੀਂ ਤਾਂ ਫ਼ਿਲਮ ਫਲਾਪ ਹੋਣਾ ਤੈਅ ਹੈ। ਚਾਹੇ ਉਸ ਵਿਚ ਕੋਈ ਵੀ ਕਲਾਕਾਰ ਹੋਵੇ। ਇਸੇ ਕਾਰਨ ਕਹਿੰਦੇ ਹਨ ਕਿ ਫ਼ਿਲਮ ਦੀ ਕਹਾਣੀ ਹੀ ਹੀਰੋ ਹੁੰਦੀ ਹੈ। Îਇਹ ਕਹਿਣਾ ਹੈ ਚੰਡੀਗੜ੍ਹ ਪੁੱਜੀ ਫ਼ਿਲਮ ਅਭਿਨੇਤਰੀ ਪੂਜਾ ਵਰਮਾ ਦਾ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਜਿੰਨੀ ਵਧੀਆ ਕਹਾਣੀ ਹੋਵੇਗੀ ਓਨੀ ਵਧੀਆ ਫ਼ਿਲਮ ਬਣੇਗੀ।  ਇਸ ਦਾ ਪਤਾ ਤਦ ਲੱਗਦਾ ਹੈ ਜਦ ਵੱਡੇ ਬਜਟ ਦੀ ਫ਼ਿਲਮਾਂ ਫਲਾਪ ਹੋ ਜਾਂਦੀਆਂ ਹਨ ਅਤੇ ਛੋਟੇ ਤੋਂ ਛੋਟੇ ਬਜਟ ਦੀ ਵਧੀਆ ਕਹਾਣੀ ਵਾਲੀ ਫ਼ਿਲਮਾਂ ਹਿੱਟ। ਪੂਜਾ ਵਰਮਾ ਨੇ ਕਿਹਾ ਕਿ ਪੰਜਾਬ ਵਿਚ ਫ਼ਿਲਮਾਂ ਦਾ Îਇੱਕ ਨਵਾਂ ਦੌਰ ਆਇਆ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਫ਼ਿਲਮਾਂ ਦਾ ਕੰਟੈਂਟ ਚੰਗਾ ਹੈ। ਹਾਂ, ਪੰਜਾਬ ਦੀ ਮੂਵੀ ਵਿਚ ਇੱਕ ਖ਼ਾਸ ਗੱਲ ਹੈ। ਉਹ ਹੈ ਉਨ੍ਹਾਂ ਦੇ ਗੀਤ। ਪੰਜਾਬ ਦੀ ਮੂਵੀ ਦੀ ਖੂਬੀ ਇਹ ਹੈ ਕਿ ਇੱਕ ਵੱਡਾ ਵਰਗ ਵਿਦੇਸ਼ਾਂ ਵਿਚ ਹੈ ਜਿਸ ਕਾਰਨ ਇੱਥੇ ਦੀ ਮੂਵੀ ਹਿਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਾਲ ਉਨ੍ਹਾਂ ਕਾਫੀ ਲਗਾਵ ਹੈ। ਉਹ ਕਈ ਵਾਰ ਚੰਡੀਗੜ੍ਹ ਆ ਚੁੱਕੀ ਹੈ। ਪੰਜਾਬੀ ਐਲਬਮ ਅਤੇ ਫ਼ਿਲਮਾਂ ਦੇ ਸ਼ੂਟ ਦੌਰਾਨ ਉਹ ਆਉਂਦੀ ਹੈ ਤਾਂ Îਇੱਥੇ  ਸੈਰ ਸਪਾਟੀ ਵਾਲੀ ਥਾਵਾਂ 'ਤੇ ਜ਼ਰੂਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਆਰਟਿਸਟਾਂ ਦੇ ਲਈ ਐਕÎਟਿੰਗ ਦਾ ਸਫਰ ਇੰਨਾ ਆਸਾਨ ਨਹੀਂ ਹੈ। ਐਕਟਰ ਬਣਨ ਦੇ ਲਈ ਜ਼ਰੂਰੀ ਹੈ ਕਿ ਆਪ ਨੂੰ ਐਕਟਿੰਗ ਦੇ ਗੁਰ ਆਉਣੇ ਚਾਹੀਦੇ। ਇਸ ਦੇ ਨਾਲ ਹੀ Îਇਹ ਵੀ ਜ਼ਰੂਰੀ ਹੈ ਕਿ ਆਪ ਕਿਵੇਂ ਅਤੇ ਕਿਸ ਤਰ੍ਹਾਂ ਕੰਮ ਕਰਨ ਦੀ ਤਿਆਰੀ ਕਰਦੇ ਹਨ।

ਹੋਰ ਖਬਰਾਂ »