ਸਿਹਤ ਦੇ ਲਈ ਟਮਾਟਰ ਬੇਹੱਦ ਫਾÎਇਦੇਮੰਦ ਹੁੰਦਾ ਹੈ। ਉਂਜ ਵੀ ਟਮਾਟਰ ਖਾਣਾ ਸਾਰੇ ਲੋਕ ਪਸੰਦ ਕਰਦੇ ਹਨ। ਅਜਿਹੇ ਵਿਚ ਲੋਕ ਇਸ ਨੂੰ ਸਬਜ਼ੀ ਵਿਚ ਪਾ ਕੇ ਤਾਂ ਖਾਂਦੇ ਹੀ ਹਨ, ਨਾਲ ਹੀ ਇਸ ਨੂੰ ਕੱਚਾ ਖਾਣ ਦੇ ਵੀ ਕਈ ਤਰ੍ਹਾਂ ਦੇ ਲਾਭ ਸਾਨੂੰ ਮਿਲਦੇ ਹਨ। ਇਸ ਦੇ ਇਸਤੇਮਾਲ ਨਾਲ ਕਿਸੇ ਵੀ ਸਬਜ਼ੀ ਦਾ ਸਵਾਦ ਅਤੇ ਰੰਗਤ ਦੋਵੇਂ ਹੀ ਵਧ ਜਾਂਦੇ ਹਨ। ਨਾਲ ਹੀ ਇਹ ਸਰੀਰ ਦੇ ਲਈ ਗੁਣਕਾਰੀ ਤਾਂ ਹੁੰਦਾ ਹੀ ਹੈ । ਇਸ ਨਾਲ ਸਾਡੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਕੈਲਸ਼ੀਅਮ, ਫਾਸਫੋਰਸ ਅਤੇ ਵਿਟਾਮਿਨ ਸੀ ਦੇ ਗੁਣ ਮੌਜੂਦ ਹੁੰਦੇ ਹਨ। ਜੋ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ  ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਐਸੀਡਿਟੀ, ਮੋਟਾਪਾ ਅਤੇ ਅੱਖਾਂ ਨਾਲ ਜੁੜੀ ਸਮੱਸਿਆ ਨੂੰ ਵੀ ਦੂਰ ਕਰਨ ਵਿਚ ਮਦਦ ਕਰਦੇ ਹਨ। ਇਸ ਵਿਚ ਭਰਪੂਰ ਮਾਤਰਾ ਵਿਚ ਐਂਟੀਆਕਸੀਡੈਂਟ ਐਸਿਡ ਅਤੇ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਵਿਚ ਕੈਂਸਰ ਸੈਲ ਨੂੰ ਵਧਣ ਤੋਂ ਰੋਕਣ ਦਾ ਕੰਮ ਕਰਦੇ ਹਨ। ਨਾਲ ਹੀ ਸਰੀਰ ਵਿਚ ਪੌਸ਼ਟਿਕ ਕਮੀ ਨੂੰ ਪੂਰਾ ਕਰਦੇ ਹਨ। ਅਜਿਹੇ ਵਿਚ ਟਮਾਟਰ ਦਾ ਜੂਸ ਪੀਣ ਨਾਲ ਕੈਂਸਰ ਦਾ ਖ਼ਤਰਾ 18 ਪ੍ਰਤੀਸ਼ਤ ਤੱਕ ਘੱਟ ਹੋ ਜਾਂਦਾ ਹੈ। ਜੋ ਲੋਕ ਅਪਣੀ ਅੱਖਾਂ ਕਾਰਨ ਪ੍ਰੇਸ਼ਾਨ ਹਨ ਉਨ੍ਹਾਂ ਦੇ ਲਈ ਟਮਾਟਰ ਬੇਹੱਦ ਫਾਇਦੇਮੰਦ ਮੰਨਿਆ ਗਿਆ ਹੈ। ਕਮਜੋਰ ਅੱਖਾਂ ਦੇ ਲਈ ਟਮਾਟਰ ਦਾ ਜੂਸ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਅਜਿਹੇ ਵਿਚ ਆਪ ਰੋਜ਼ਾਨਾ ਦੋ ਗਿਲਾਸ ਟਮਾਟਰ ਦਾ ਜੂਸ ਪੀਓ ਜਿਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ। ਟਮਾਟਰ ਦਾ ਜੂਸ ਲੀਵਰ ਨੂੰ ਡਿਟੌਕਸ ਕਰਨ ਵਿਚ ਮਦਦ ਕਰਦਾ ਹੈ। ਜਿਸ ਨਾਲ ਸਾਡਾ ਲੀਵਰ ਠੀਕ ਰਹਿੰਦਾ ਹੈ। ਜੂਸ ਪੀਣ ਨਾਲ ਲੀਵਰ ਵਿਚ ਮੌਜੂਦ ਸਾਰੇ ਵਿਸ਼ੈਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

ਹੋਰ ਖਬਰਾਂ »