ਨਵੀਂ ਦਿੱਲੀ, 12 ਮਾਰਚ, (ਹ.ਬ.) : ਲੋਕ ਸਭਾ ਚੋਣਾਂ ਦੇ ਐਲਾਨ ਦੇ ਨਾਲ ਹੀ ਭਾਜਪਾ ਨੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਪਾਰਟੀ ਵੱਡੀ ਗਿਣਤੀ ਵਿਚ ਮੌਜੂਦਾ ਸਾਂਸਦਾਂ ਦੇ Îਟਿਕਟ ਕੱਟਣ ਜਾ ਰਹੀ ਹੈ। ਇੱਕ ਸੀਨੀਅਰ  ਨੇਤਾ ਦਾ ਦਾਅਵਾ ਹੈ ਕਿ ਕਰੀਬ 40 ਫ਼ੀਸਦੀ ਸੀਟਾ 'ਤੇ ਨਵੇਂ ਚਿਹਰੇ ਉਤਾਰੇ ਜਾਣ ਦੀ ਉਮੀਦ ਹੈ। 
ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਇਸ  'ਤੇ ਆਖਰੀ ਫ਼ੈਸਲਾ ਹੋਵੇਗਾ। ਪਹਿਲੇ ਪੜਾਅ ਵਿਚ 11 ਅਪ੍ਰੈਲ ਦੇ ਲਈ 91 ਉਮੀਦਵਾਰਾਂ ਦੀ ਸੂਚੀ ਨੂੰ ਆਖਰੀ ਰੂਪ ਦਿੱਤਾ ਜਾਵੇਗਾ। ਪਾਰਟੀ ਹਰ ਉਮੀਦਵਾਰ ਨੂੰ ਪ੍ਰਚਾਰ ਦੇ ਲਈ ਘੱਟ ਤੋਂ ਘੱਟ ਇੱਕ ਮਹੀਨੇ ਦਾ ਸਮਾਂ ਦੇਣਾ ਚਾਹੁੰਦੀ ਹੈ। ਏਅਰ ਸਟ੍ਰਾਈਕ ਤੋਂ ਬਾਅਦ ਨਰਿੰਦਰ ਮੋਦੀ ਮਕਬੂਲੀਅਤ  ਵਧੀ ਹੈ, ਲੇਕਿਨ ਪਾਰਟੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਉਹ ਉਨ੍ਹਾਂ ਸਾਂਸਦਾਂ ਦਾ Îਟਿਕਟ ਕੱਟਣ 'ਤੇ ਵਿਚਾਰ ਕਰ ਰਹੀ ਹੈ, ਜਿਨ੍ਹਾਂ ਦਾ ਕੰਮਕਾਜ ਤਸੱਲੀਬਖਸ਼ ਨਹੀਂ ਹੈ।
28 ਰਾਜਾਂ ਵਿਚ 12 ਵਿਚ ਭਾਜਪਾ ਅਤੇ ਛੇ ਵਿਚ ਉਸ ਦੇ ਸਹਿਯੋਗੀ ਦਲ ਸਰਕਾਰ ਵਿਚ ਹਨ। ਕੁਝ ਪ੍ਰਦੇਸ਼ਾਂ ਵਿਚ ਸਰਕਾਰਾਂ ਤੋਂ ਨਰਾਜ਼ਗੀ ਹੈ ਤੇ ਕੁਝ ਸੀਟਾਂ 'ਤੇ ਸਾਂਸਦ ਦੇ ਕੰਮਕਾਜ ਤੋਂ ਲੋਕ ਨਾਖੁਸ਼ ਹਨ। ਪਾਰਟੀ ਨੇ ਸੰਘ ਅਤੇ ਨਿੱਜੀ ਸਰਵੇ ਏਜੰਸੀਆਂ ਦੇ ਜ਼ਰੀਏ ਸਾਰੇ 272 ਸਾਂਸਦਾਂ ਦੇ ਪ੍ਰਦਰਸ਼ਨ ਦਾ ਸਰਵੇ ਕਰਾਇਆ ਹੈ। ਹਰ ਸੀਟ 'ਤੇ ਜਨ ਪ੍ਰਤੀਨਿਧੀਆਂ ਦੀ ਰਾਏ ਲਈ ਗਈ ਹੈ। ਨਿੱਜੀ ਏਜੰਸੀਆਂ ਕੋਲੋਂ ਵੀ ਸਾਂਸਦ ਦੇ ਪ੍ਰਦਰਸ਼ਨ ਅਤੇ ਸੰਭਾਵਤ ਉਮੀਦਵਾਰਾਂ ਦੇ ਬਾਰੇ ਵਿਚ ਤਿੰਨ ਤੋਂ ਚਾਰ ਸਰਵੇ ਕਰਾਏ ਗਏ ਹਨ।

ਹੋਰ ਖਬਰਾਂ »